Connect with us

Punjab

SAD NEWS: ਲੁਧਿਆਣਾ ‘ਚ ਸਰਕਾਰੀ ਬੱਸ ਨੇ ਔਰਤ ਨੂੰ ਕੁਚਲਿਆ

Published

on

ਕਿਰਾਏਦਾਰ ਨਾਲ ਦਵਾਈ ਲੈ ਕੇ ਬਾਈਕ ‘ਤੇ ਘਰ ਜਾ ਰਹੀ ਸੀ; ਪਹੀਏ ਹੇਠ ਆਉਣ ਕਾਰਨ ਮੌਤ

11 ਨਵੰਬਰ 2023 ( ਅਭਿਸ਼ੇਕ ਬਹਿਲ ): ਲੁਧਿਆਣਾ ‘ਚ ਚੰਡੀਗੜ੍ਹ ਰੋਡ ‘ਤੇ ਸਰਕਾਰੀ ਬੱਸ ਨੇ ਔਰਤ ਨੂੰ ਕੁਚਲ ਦਿੱਤਾ। ਪਿਛਲੇ ਪਹੀਏ ਹੇਠ ਆਉਣ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮੌਕੇ ‘ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਹਸਪਤਾਲ ਭੇਜ ਦਿੱਤਾ। ਉਹ ਆਪਣੇ ਕਿਰਾਏਦਾਰ ਨਾਲ ਸਾਈਕਲ ‘ਤੇ ਸਵਾਰ ਹੋ ਕੇ ਦਵਾਈ ਲੈ ਕੇ ਘਰ ਵੱਲ ਜਾ ਰਹੀ ਸੀ। ਔਰਤ ਦੀ ਪਛਾਣ ਧਰਮਸ਼ੀਲਾ ਵਜੋਂ ਹੋਈ ਹੈ। ਹਾਦਸਾ ਵੀਰ ਪੈਲੇਸ ਨੇੜੇ ਵਾਪਰਿਆ।

ਮ੍ਰਿਤਕਾ ਦੇ ਜਾਣਕਾਰ ਦੱਸਿਆ ਕਿ ਉਹ ਸਿਵਲ ਹਸਪਤਾਲ ਤੋਂ ਦਵਾਈ ਲੈ ਕੇ ਧਰਮਸ਼ੀਲਾ ਨੂੰ ਛੱਡਣ ਜਾ ਰਿਹਾ ਸੀ। ਅਚਾਨਕ ਉਸ ਨੂੰ ਪੈਟਰੋਲ ਪੰਪ ਨੇੜੇ ਫੈਕਟਰੀ ਤੋਂ ਫੋਨ ਆਇਆ। ਉਸਨੇ ਫ਼ੋਨ ਸੁਣਨ ਲਈ ਕੰਨਾਂ ਵਿੱਚ ਹੈੱਡਫ਼ੋਨ ਲਗਾ ਲਿਆ। ਉਹ ਗੱਲ ਕਰਦਿਆਂ ਸਾਈਕਲ ਚਲਾ ਰਿਹਾ ਸੀ। ਇਸੇ ਦੌਰਾਨ ਪਿੱਛੇ ਤੋਂ ਆਏ ਸਰਕਾਰੀ ਬੱਸ ਦੇ ਡਰਾਈਵਰ ਨੇ ਲਾਪਰਵਾਹੀ ਨਾਲ ਗੱਡੀ ਚਲਾ ਕੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਪਹੀਏ ਹੇਠ ਆਉਣ ਨਾਲ ਧਰਮਸ਼ੀਲਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਆਸ-ਪਾਸ ਦੇ ਲੋਕਾਂ ਨੇ ਤੁਰੰਤ ਜਮਾਲਪੁਰ ਪੁਲੀਸ ਨੂੰ ਸੂਚਿਤ ਕੀਤਾ।

ਉਥੇ ਹੀ ਪੁਲਿਸ ਦਾ ਕਹਿਣਾ ਸੀ ਕਿ ਮਾਮਲੇ ਜਾਂਚ ਕਰ ਰਹੇ ਹਨ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।