Punjab
ਇਕ ਬਾਂਹ ਤੋਂ ਅਪਾਹਿਜ ਬਟਾਲਾ ਦਾ ਨੌਜਵਾਨ ਸਵੱਛ ਭਾਰਤ ਦੀ ਟੀਮ ਚ ਕੰਮ ਕਰ ਜਿਥੇ ਆਪਣੇ ਪਰਿਵਾਰ ਲਈ ਮਿਹਨਤ ਕਰ ਘਰ ਖਰਚ ਚਲਾ ਰਿਹਾ ਹੈ ਉਥੇ ਹੀ ਸਫਾਈ ਅਭਿਆਨ ਲਈ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ

ਕਹਿੰਦੇ ਹਨ ਇਨਸਾਨ ਕਦੀ ਵੀ ਬੇਬਸ ਨਹੀਂ ਹੁੰਦਾ, ਬੇਬਸੀ ਦੇ ਆਲਮ ਵਿੱਚ ਜੇ ਇਨਸਾਨ ਅਪਣੀ ਹਿੰਮਤ ਬਰਕਰਾਰ ਰੱਖੇ ਤਾਂ ਨਵੇਂ ਰਸਤੇ ਨਿਕਲ ਹੀ ਆਉਂਦੇ ਹਨ। ਅਜਿਆ ਹੀ ਕੁੱਛ ਕਰ ਦਿਖਾਇਆ ਹੈ ਬਟਾਲਾ ਦੇ ਹੈਪੀ ਨੇ ਇਹ ਨੌਜਵਾਨ ਦਾ ਕਹਿਣਾ ਹੈ ਜਦ ਉਹ 10 ਵੀ ਜਮਾਤ ਚ ਸੀ ਤਾ ਇਕ ਦਿਨ ਆਪਣੇ ਦੋਸਤਾਂ ਨਾਲ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਲਈ ਅੰਮ੍ਰਿਤਸਰ ਜਾਣ ਲਗਾ ਤਾ ਬਟਾਲਾ ਇਕ ਰੇਲ ਹਾਦਸੇ ਚ ਉਸਦੀ ਬਾਹ ਕਟੀ ਗਈ ਲੇਕਿਨ ਉਸਦੇ ਪਰਿਵਾਰ ਦਾ ਸਾਥ ਸੀ ਅਤੇ ਉਸਨੇ ਹਾਰ ਨਹੀਂ ਮੰਨੀ ਅਤੇ ਉਸਨੇ ਆਪਣੀ ਪੜਾਈ ਜਾਰੀ ਰੱਖੀ ਅਤੇ 12 ਜਮਾਤ ਤਕ ਪੜਾਈ ਪੂਰੀ ਕੀਤੀ ਲੇਕਿਨ ਘਰ ਦੀਆ ਮਜਬੂਰੀਆਂ ਅਤੇ ਲੋੜਾਂ ਦੇ ਕਾਰਨ ਅਗੇ ਪੜਾਈ ਨਾ ਕਰ ਪਾਇਆ ਅਤੇ ਇਕ ਮੈਡੀਕਲ ਸਟੋਰ ਤੇ ਹੈਲਪਰ ਦੇ ਤੌਰ ਤੇ ਕੰਮ ਕਰਨ ਲੱਗ ਪਿਆ ਅਤੇ ਹੁਣ ਇਹ ਨੌਜਵਾਨ ਬਟਾਲਾ ਚ ਨਗਰ ਨਿਗਮ ਚ ਸਵੱਛ ਭਾਰਤ ਦੇ ਤਹਿਤ ਕੁੜੇ ਦੀ ਘਰ ਘਰ ਕੋਲੇਕਸ਼ਨ ਟੀਮ ਚ ਕੰਮ ਕਰ ਰਿਹਾ ਹੈ
ਹੈਪੀ ਦੱਸਦਾ ਹੈ ਕਿ ਉਹਦੀ ਇਕ ਬਾਹ ਨਹੀਂ ਹੈ ਅਤੇ ਜਦ ਉਸਨੇ ਨੌਕਰੀ ਲਈ ਗਿਆ ਤਾ ਪਹਿਲਾ ਕੁਝ ਮੁਸ਼ਕਿਲ ਜਰੂਰ ਆਈ ਉਸਨੂੰ ਪੁੱਛਿਆ ਗਿਆ ਕਿ ਉਹ ਕਿਵੇਂ ਕੰਮ ਕਰੇਗਾ ਲੇਕਿਨ ਜਦ ਉਸਨੇ ਅਧਿਕਾਰੀਆ ਨੂੰ ਭਰੋਸਾ ਦਿਤਾ ਕਿ ਉਹ ਪੂਰੀ ਮਿਹਨਤ ਕਰੇਗਾ ਤਾ ਨੌਕਰੀ ਮਿਲੀ ਹੈ ਅਤੇ ਹੁਣ ਉਹਨਾਂ ਦੀ ਦੋ ਨੌਜਵਾਨਾਂ ਦੀ ਟੀਮ ਹੈ ਅਤੇ ਉਹ ਸਵੇਰੇ ਈ-ਰਿਕਸ਼ਾ ਤੇ ਗਲੀ ਮੋਹਲੇ ਚ ਜਾਂਦੇ ਹਨ ਅਤੇ ਲੋਕਾਂ ਨੂੰ ਸਵੱਛ ਭਾਰਤ ਅਤੇ ਸਾਫ ਸਫਾਈ ਅਭਿਆਨ ਨਾਲ ਜੋੜਦੇ ਹਨ ਅਤੇ ਘਰਾਂ ਦਾ ਗਿਲਾ ਸੁਕਾ ਕੂੜਾ ਵੱਖ ਵੱਖ ਰੱਖਣ ਲਈ ਜਾਗਰੂਕ ਕਰਦੇ ਹਨ ਅਤੇ ਕੂੜਾ ਇਕੱਠਾ ਕਰ ਜੋ ਖਾਦ ਬਣਾਉਣ ਵਾਲੇ ਪਿਟ ਹੈ ਉਥੇ ਪਹੁਚਿਆ ਜਾਂਦਾ ਹੈ | ਉਥੇ ਹੀ ਇਸ ਅਪੰਗ ਨੌਜਵਾਨ ਦੇ ਸਾਥੀ ਨੌਜਵਾਨ ਵਿਜੈ ਦਾ ਕਹਿਣਾ ਹੈ ਕਿ ਹੈਪੀ ਇਕ ਟੀਮ ਵਜੋਂ ਉਸ ਨਾਲ ਕੰਮ ਕਰਦਾ ਹੈ ਅਤੇ ਕਦੇ ਮਹਿਸੂਸ ਹੀ ਨਹੀਂ ਹੋਇਆ ਕਿ ਉਹ ਕੰਮ ਘਟ ਕਰਦਾ ਹੋਏ ਜਦਕਿ ਜੋ ਪਹਿਲਾ ਉਸ ਨਾਲ ਨੌਜਵਾਨ ਸੀ ਉਸ ਨਾਲ ਕੰਮ ਸਹੀ ਨਾ ਹੋਣ ਦੀ ਦਿੱਕਤ ਜਰੂਰ ਸੀ ਲੇਕਿਨ ਚਾਹੇ ਇਸ ਨੌਜਵਾਨ ਦੀ ਬਾਹ ਨਹੀਂ ਹੈ ਲੇਕਿਨ ਉਹ ਹੋਰਨਾਂ ਸਹੀ ਤਰ੍ਹਾਂ ਵਧਰੇ ਕਮ ਕਰਦਾ ਹੈ |