Punjab
ਹਾਕੀ ਟੀਮ ਬ੍ਰਿਟਿਸ਼ ਕੋਲੰਬੀਆ ਦਾ ਗੁਰਦਾਸਪੁਰ ਦਾ ਰਹਿਣ ਵਾਲਾ ਨੌਜਵਾਨ ਥਾਪਿਆ ਗਿਆ ਕੈਪਟਨ ਪਰਿਵਾਰ ਚ ਖੁਸ਼ੀ ਦਾ ਆਲਮ

ਵਿਦੇਸ਼ਾ ਚ ਬੈਠੇ ਪੰਜਾਬੀ ਆਪਣੀ ਵੱਖ ਪਹਿਚਾਣ ਬਣਾਉਣ ਚ ਕਦੇ ਪਿੱਛੇ ਨਹੀਂ ਰਹਿੰਦੇ ਐਸੀ ਹੀ ਇਕ ਮਿਸਾਲ ਕਾਇਮ ਕੀਤੀ ਹੈ ਗੁਰਦਾਸਪੁਰ ਦੇ ਨੌਜਵਾਨ ਸੁਖਮਨਪ੍ਰੀਤ ਸਿੰਘ ਨੇ ਜਿਸ ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੀ ਅੰਡਰ-18 ਹਾਕੀ ਟੀਮ ਦਾ ਕੈਪਟਨ ਬਣਾਏ ਜਾਣ ਦੀ ਮਾਣਮੱਤੀ ਮੌਕਾ ਮਿਲਿਆ ਹੈ । ਉਥੇ ਹੀ ਇਸ ਮਿਲੇ ਰੁਤਬੇ ਤੋਂ ਬਾਅਦ ਭਾਰਤ ਪੰਜਾਬ ਚ ਬੈਠੇ ਸੁਖਮਨਪ੍ਰੀਤ ਸਿੰਘ ਦੇ ਨਾਨਕੇ ਪਰਿਵਾਰ ਚ ਖੁਸ਼ੀ ਦਾ ਆਲਮ ਹੈ ਕਿਉਕਿ ਸੁਖਮਨ ਨੇ ਪੰਜਾਬ ਰਹਿੰਦੇ ਆਪਣੇ ਨਾਨਾ ਨਾਨੀ ਦਾ ਜਿਆਦਾ ਸਮਾਂ ਬੀਤਿਆ ਅਤੇ ਅੱਜ ਨਾਨਾ ਨਾਨੀ ਨੂੰ ਵਡਾਈ ਦੇਣ ਜਿਥੇ ਰਿਸਤੇਦਾਰ ਪਹੁਚ ਰਹੇ ਹਨ ਉਥੇ ਇਲਾਕੇ ਭਰ ਦੇ ਲੋਕ ਇਸ ਨੂੰ ਇਕ ਵੱਡੀ ਉਪਲਬਦੀ ਦੱਸ ਮਾਣ ਮਹਿਸੂਸ ਕਰ ਰਹੇ ਹਨ
ਗੁਰਦਾਸਪੁਰ ਦੇ ਪਿੰਡ ਸੰਗਤਪੂਰਾ ਦੇ ਰਹਿਣ ਵਾਲੇ ਬਜ਼ੁਰਗ ਆਗਿਆ ਸਿੰਘ ਦੇ ਘਰ ਵਡਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੈ ਅਤੇ ਉਹਨਾਂ ਦੱਸਿਆ ਕਿ ਬੀਤੇ ਕਲ ਉਹਨਾਂ ਨੂੰ ਕੈਨੇਡਾ ਰਹਿੰਦੇ ਉਹਨਾਂ ਦੇ ਦੋਹਤੇ ਸੁਖਮਨਪ੍ਰੀਤ ਸਿੰਘ ਦਾ ਫੋਨ ਆਇਆ ਅਤੇ ਸੁਖਮਨ ਜੋ ਅਕਸਰ ਆਪਣੇ ਨਾਨੇ ਨੂੰ ਡੈਡੀ ਆਖਦਾ ਨ ਦੱਸਿਆ ਕਿ ਉਹ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀ ਅੰਡਰ-18 ਹਾਕੀ ਟੀਮ ਦਾ ਕੈਪਟਨ ਥਾਪਿਆ ਗਿਆ ਹੈ ਤਾ ਉਹਨਾਂ ਦੀ ਖੁਸ਼ੀ ਨੂੰ ਥਾਂ ਕਿਥੇ ਸੀ ਅਤੇ ਉਹਨਾਂ ਲਈ ਇਹ ਇਕ ਮਾਣਮਤਾ ਰੁਤਬਾ ਹੈ ਕਿ ਉਹਨਾਂ ਦੇ ਪੁੱਤਾਂ ਵਰਗੇ ਦੋਹਤੇ ਨੇ ਵਿਦੇਸ਼ ਚ ਜਿਥੇ ਆਪਣੇ ਮਾਤਾ ਪਿਤਾ ਦਾ ਨਾਂ ਰੋਸ਼ਨ ਕੀਤਾ ਉਥੇ ਹੀ ਪੰਜਾਬ ਅਤੇ ਉਹਨਾਂ ਦੇ ਪਿੰਡ ਦਾ ਨਾਂਅ ਵੀ ਰੋਸ਼ਨ ਹੋਇਆ ਹੈ | ਉਥੇ ਹੀ ਸੁਖਮਨਪ੍ਰੀਤ ਸਿੰਘ ਦੇ ਨਾਨਾ ਨਾਨੀ ਨੇ ਦੱਸਿਆ ਕਿ ਸੁਖਮਨ ਦੇ ਪਿਤਾ ਕਾਹਨੂੰਵਾਨ ਦੇ ਨੇੜਲੇ ਪਿੰਡ ਦੇ ਰਹਿਣ ਵਾਲੇ ਸਨ ਅਤੇ ਉਹ ਪਿਛਲੇ ਕਰੀਬ 12 ਸਾਲ ਤੋਂ ਕੈਨੇਡਾ ਸਨ ਅਤੇ ਜਦ ਪਿਤਾ ਕੈਨੇਡਾ ਸਨ ਤਾ ਸੁਖਮਨ ਉਹਨਾਂ ਕੋਲ ਨਾਨਕੇ ਹੀ ਕਈ ਸਾਲ ਰਿਹਾ ਅਤੇ ਬਟਾਲਾ ਵਿਖੇ ਸਕੂਲੀ ਸਿਖਿਆ ਪ੍ਰਾਪਤ ਕੀਤੀ ਅਤੇ ਹੁਣ ਕਰੀਬ ਪਿਛਲੇ 6 ਸਾਲ ਤੋਂ ਉਹਨਾਂ ਦੀ ਧੀ ਅਤੇ ਸੁਖਮਨ ਅਤੇ ਪੂਰਾ ਪਰਿਵਾਰ ਕੈਨੇਡਾ ਚ ਹੀ ਹੈ ਉਥੇ ਹੀ ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਚ ਫੀਲਡ ਹਾਕੀ ਨੈਸ਼ਨਲ ਚੈਮਪੀਅਨਸ਼ਿਪ ਟੂਰਨਾਮੈਂਟ ਬ੍ਰਿਟਿਸ ਕੋਲੰਬੀਆ ਦੇ ਸੰਘਣੀ ਪੰਜਾਬੀ ਆਬਾਦੀ ਵਾਲੇ ਸ਼ਹਿਰ ਸਰੀ ਵਿਖੇ 30 ਜੁਲਾਈ ਤੋ 3 ਅਗਸਤ ਤੱਕ ਚੱਲੇਗਾ। ਅਤੇ ਇਸ ਮੁਕਾਬਲੇ ਚ ਸੁਖਮਨਪ੍ਰੀਤ ਨੂੰ ਇਹ ਜਿੰਮੇਵਾਰੀ ਮਿਲੀ ਹੈ ਅਤੇ ਜਿਥੇ ਪਰਿਵਾਰ ਚ ਖੁਸ਼ੀ ਦੀ ਲਹਿਰ ਹੈ ਅਤੇ ਪਰਿਵਾਰ ਅਤੇ ਇਲਾਕੇ ਦੇ ਲੋਕ ਉਮੀਦ ਕਰ ਰਹੇ ਹਨ ਕਿ ਸੁਖਮਨਪ੍ਰੀਤ ਅਤੇ ਉਹਨਾਂ ਦੀ ਟੀਮ ਵਧੀਆ ਪ੍ਰਦਰਸ਼ਨ ਕਰੇ ਅਤੇ ਅਗੇ ਹੋਰ ਤਰੱਕੀ ਕਰੇ |