Connect with us

Punjab

ਅੰਮ੍ਰਿਤਸਰ ਦੇ ਗੋਬਿੰਦ ਨਗਰ ‘ਚ ਨੌਜਵਾਨ ਨੇ ਲਗਾਈ ਆਪਣੇ ਆਪ ਨੂੰ ਅੱਗ

Published

on

29 ਨਵੰਬਰ 2023: ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਤੇ ਗੋਬਿੰਦ ਨਗਰ ‘ਚ ਇਕ ਨੌਜਵਾਨ ਨੇ ਪਰਿਵਾਰਿਕ ਕਲੇਸ਼ ਦੇ ਚਲਦੇ ਆਪਣੇ ਆਪ ਨੂੰ ਅੱਗ ਲਗਾ ਲਈ ਹੈ| ਪੀੜਿਤ ਨੌਜਵਾਨ ਵੱਲੋ ਸ਼ਰਾਬ ਪੀ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਪੀੜਿਤ ਨੂੰ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਹੈ ਪੀੜਿਤ ਦੀ ਪਤਨੀ ਪ੍ਰਮੀਤ ਕੌਰ ਦਾ ਕਹਿਣਾ ਹੈ ਕਿ 8 ਸਾਲ ਉਸਦੇ ਵਿਆਹ ਨੂੰ ਹੋ ਗਏ ਹਨ ਅਤੇ ਸ਼ਰਾਬ ਪੀਣੀ ਜ਼ਿਆਦਾ ਸ਼ੁਰੂ ਕਰ ਦਿਤੀ ਜਿਸਦੀ ਵਜਹ ਨਾਲ ਘਰ ਦੇ ਵਿਚ ਕਲੇਸ਼ ਜ਼ਿਆਦਾ ਹੋ ਗਿਆ ਸੀ ਇਸੀ ਵਜ੍ਹਾ ਨਾਲ ਅੱਜ ਓਹਨਾ ਦੇ ਪਤੀ ਵਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਹ ਪਿਛਕੇ 8 ਮਹੀਨੇ ਤੋਂ ਆਪਣੇ ਪੇਕੇ ਘਰ ਰਹਿ ਰਹੀ ਹੈ ਉਣਾ ਕਿਹਾ ਕਿ ਕਈ ਵਾਰ ਮੇਰੇ ਪਤੀ ਵਲੋਂ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਬੱਚਿਆ ਦੇ ਸਾਹਮਣੇਂ ਹੀ ਇਹ ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਸਨ ਅੱਜ ਵੀ ਜਿਆਦਾ ਸ਼ਰਾਬ ਪੀ ਕੇ ਆਏ ਤੇ ਇਨ੍ਹਾਂ ਵਲੌ ਆਪਣੇ ਆਪ ਨੂੰ ਬਾਹਰ ਜਾਕੇ ਪੈਟਰੋਲ ਛਿੜਕ ਕੇ ਅੱਗ ਲਗਾ ਲਈ। ਸਾਰਾ ਗਲੀ ਮੁਹੱਲਾ ਇਸ ਗੱਲ ਦਾ ਸਬੂਤ ਹੈ ਕਿ ਇਨ੍ਹਾਂ ਆਪਣੇ ਆਪ ਨੂੰ ਖੁਦ ਅੱਗ ਲਗਾਈ ਹੈ ਉਥੇ ਪੁਲਿਸ ਵਲੋ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ

ਉਥੇ ਹੀ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਅਸੀਂ ਮੌਕੇ ਤੇ ਪੁੱਜੇ ਹਾਂ ਸਾਨੂੰ ਪੀੜ ਦੀ ਪਤਨੀ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਆਪਣੇ ਪੇਕੇ ਘਰ ਰਹੇ ਸੀ ਤੇ ਉਹਦਾ ਪਤੀ ਉਸਨੂੰ ਤੰਗ ਪਰੇਸ਼ਾਨ ਕਰਦਾ ਸੀ ਅੱਜ ਵੀ ਕਾਫੀ ਸ਼ਰਾਬ ਪੀ ਕੇ ਆਇਆ ਤੇ ਉਸ ਨਾਲ ਗਾਲੀ ਕਲੋਜ ਕਰਨ ਲੱਗ ਪਿਆ। ਤੇ ਬਾਹਰ ਜਾ ਕੇ ਉਸ ਨੇ ਆਪਣੇ ਆਪ ਨੂੰ ਅੱਗ ਲਗਾ ਲਈ ਜਿਸਦੇ ਚਲਦੇ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਜੋ ਵੀ ਬਣਦੀ ਕਾਰਵਾਈ ਹੋਵੇਗੀ ਕੀਤੀ ਜਾਵੇਗੀ।