Connect with us

Punjab

ਮੋਟਰਸਾਈਕਲ ਚੋਰੀ ਕਰ ਕੇ ਭਜੇ ਨੌਜਵਾਨ ਦਾ ਲੋਕਾਂ ਨੇ ਕੀਤਾ ਪਿੱਛਾ ਤੇਜ ਰਫ਼ਤਾਰ ਹੋਣ ਕਾਰਨ ਟਿੱਪਰ ਵਿੱਚ ਵੱਜ ਹੋਇਆ ਜ਼ਖ਼ਮੀ

Published

on

ਗੁਰਦਾਸਪੁਰ ਦੇ ਹਨੂੰਮਾਨ ਚੌਂਕ ਸਥਿਤ ਰੈਸਟੋਰੈਂਟ ਦੇ ਬਾਹਰੋਂ ਮੋਟਰਸਾਈਕਲ ਚੋਰੀ ਕਰਕੇ ਫਰਾਰ ਹੋਏ ਨੌਜਵਾਨ ਦਾ ਲੋਕਾਂ ਵੱਲੋਂ ਪਿਛਾ ਕੀਤੇ ਜਾਣ ਕਾਰਨ ਉਕਤ ਨੌਜਵਾਨ ਬੱਬਰੀ ਬਾਈਪਾਸ ਚੌਂਕ ਵਿਚ ਇਕ ਟਰੱਕ ਨਾਲ ਟਕਰਾਇਆ ਹੋਇਆ ਜ਼ਖਮੀ ਨੈਸ਼ਨਲ ਹਾਈਵੇ ਹੋਇਆ ਜਾਮ ਪੁਲਿਸ ਨੇ ਜ਼ਖ਼ਮੀ ਨੌਜਵਾਨ ਨੂੰ ਪਹੁੰਚਿਆ ਸਿਵਿਲ ਹਸਪਤਾਲ ਐੱਸ ਐੱਚ ਨੇ ਮੌਕੇ ਤੇ ਪਹੁੰਚ ਜਾਮ ਨੂੰ ਖੁਲਵਾਇਆ ਜਾਣਕਾਰੀ ਦਿੰਦੇ ਹੋਏ ਪ੍ਰਦੀਪ ਕੁਮਾਰ ਨਾਮ ਦੇ ਵਿਅਕਤੀ ਨੇ ਦੱਸਿਆ ਕਿ ਉਹ ਹਨੂੰਮਾਨ ਚੌਂਕ ਨੇੜੇ ਇਕ ਰੈਸਟੋਰੈਂਟ ਵਿਚ ਕੰਮ ਕਰਦਾ ਹੈ ਅਤੇ ਉਸ ਨੇ ਆਪਣਾ ਪਲਾਟੀਨਾ ਮੋਟਰਸਾਈਕਲ ਰੈਸਟੋਰੈਂਟ ਦੇ ਬਾਹਰ ਖੜਾ ਕੀਤਾ ਹੋਇਆ ਸੀ। ਇਸ ਦੌਰਾਨ ਇਕ ਨੌਜਵਾਨ ਉਸ ਦਾ ਮੋਟਰਸਾਈਕਲ ਚੋਰੀ ਕਰਕੇ ਫਰਾਰ ਹੋ ਗਿਆ। ਪ੍ਰਦੀਪ ਅਤੇ ਹੋਰ ਨੌਜਵਾਨਾਂ ਨੇ ਫਰਾਰ ਹੋਏ ਉਕਤ ਨੌਜਵਾਨ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਹ ਨੌਜਵਾਨ ਬਟਾਲਾ ਰੋਡ ਵੱਲ ਨੂੰ ਭੱਜ ਗਿਆ ਅਤੇ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਮਗਰ ਲੋਕ ਪਏ ਹੋਏ ਹਨ ਤਾਂ ਉਹ ਬੱਬਰੀ ਬਾਈਪਾਸ ਚੌਂਕ ਵਿਚ ਸੜਕ ਪਾਰ ਕਰਨ ਮੌਕੇ ਇਕ ਟਰੱਕ ਵਿਚ ਜਾ ਟਕਰਾਇਆ। ਇਸ ਕਾਰਨ ਉਕਤ ਨੌਜਵਾਨ ਜ਼ਖਮੀ ਹੋ ਗਿਆ ਅਤੇ ਪਿਛੇ ਆ ਰਹੇ ਨੌਜਵਾਨਾਂ ਨੇ ਉਸ ਨੂੰ ਕਾਬੂ ਕਰ ਲਿਆ ਇਸ ਦੌਰਾਨ ਥਾਣਾ ਮੁਖੀ ਅਮਨਦੀਪ ਸਿੰਘ ਵੀ ਫੋਰਸ ਸਮੇਤ ਮੌਕੇ ‘ਤੇ ਪਹੁੰਚ ਗਏ ਜਿਨਾਂ ਨੇ ਨੌਜਵਾਨ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਥਾਣਾ ਮੁਖੀ ਨੇ ਦੱਸਿਆ ਕਿ ਸੀਸੀਟੀਵੀ ਕੈਮਰੇ ਦੀ ਫੁੱਟੇਜ ਅਤੇ ਹੋਰ ਸਬੂਤਾਂ ਦੇ ਅਧਾਰ ‘ਤੇ ਪਤਾ ਲਗਾਇਆ ਜਾਵੇਗਾ ਕਿ ਮਾਮਲੇ ਦੀ ਸਚਾਈ ਕੀ ਹੈ। ਉਨਾਂ ਕਿਹਾ ਕਿ ਫਿਲਹਾਲ ਆਵਾਜਾਈ ਬਹਾਲ ਕਰਵਾ ਦਿੱਤੀ ਗਈ ਹੈ ਤੇ ਨੌਜਵਾਨ ਦਾ ਇਲਾਜ ਕਰਵਾਇਆ ਜਾ ਰਿਹਾ ਹੈ।