Punjab
ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਮਨ ਬਹਿਲ ਨੇ ਨਾਮਜ਼ਦਗੀ ਕਾਗਜ਼ ਕਿਤੇ ਦਾਖਲ ਕਿਹਾ ਚੰਨੀ ਉੱਪਰ ਪਈ ਈਡੀ ਦੀ ਰੇਡ ਸੱਚੀ

ਗੁਰਦਾਸਪੁਰ: ਵਿਧਾਨ ਸਭਾ ਚੋਣਾਂ ਨੂੰ ਲੈਕੇ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅੱਜ ਵਿਧਾਨ ਸਭਾ ਹਲਕਾ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਮਨ ਬਹਿਲ ਨੇ ਆਪਣੇ ਪਰਿਵਾਰ ਸਮੇਤ ਨਾਮਜ਼ਦਗੀ ਕਾਗਜ਼ ਦਾਖਿਲ ਕੀਤੇ ਇਸ ਮੌਕੇ ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਵਿਚ ਕੁਰਸੀ ਨੂੰ ਲੈਕੇ ਜੋ ਨੇਤਾਵਾਂ ਵਿਚ ਖਿੱਚੋਤਾਣ ਪਈ ਹੈ ਉਸ ਨੇ ਰਾਜਨੀਤੀ ਦਾ ਆਧਾਰ ਹੀ ਖਤਮ ਕਰ ਦਿੱਤਾ ਹੈ ਅਤੇ ਚਨੀ ਤੇ ਵੀ ਸਬਦੀ ਹਮਲੇ ਕੀਤੇ ਅਤੇ ਜਿੱਤ ਦਾ ਦਾਅਵਾ ਕੀਤਾ
ਨਾਮਜ਼ਦਗੀ ਪੱਤਰ ਦਾਖ਼ਲ ਕਰਨ ਪਹੁੰਚੇ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਮਨ ਬਹਿਲ ਨੇ ਕਿਹਾ ਕਿ ਉਨ੍ਹਾਂ ਦਾ ਕਿਸੇ ਵੀ ਪਾਰਟੀ ਨਾਲ ਮੁਕਾਬਲਾ ਨਹੀਂ ਹੈ ਕਿਉਂਕਿ ਪੰਜਾਬ ਦੇ ਲੋਕ ਬਦਲ ਚਾਹੁੰਦੇ ਹਨ ਇਸ ਲਈ ਆਮ ਆਦਮੀ ਪਾਰਟੀ ਦੀ ਜਿੱਤ ਪੰਜਾਬ ਵਿੱਚ ਪੱਕੀ ਹੈ ਇਸ ਮੌਕੇ ਤੇ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਿਚ ਕੁਰਸੀ ਨੂੰ ਲੈਕੇ ਜੋ ਨੇਤਾਵਾਂ ਵਿਚ ਕਲੇਸ਼ ਪਿਆ ਹੈ ਉਸ ਨਾਲ ਲੋਕਾਂ ਵਿੱਚ ਰਾਜਨੀਤਕ ਲੋਕਾਂ ਦਾ ਆਧਾਰ ਘਟ ਗਿਆ ਹੈ ਜਿਸ ਦੀ ਜਿੰਮੇਵਾਰ ਕਾਂਗਰਸ ਸਰਕਾਰ ਹੈ ਨਾਲ ਹੀ ਮੁਖਮੰਤਰੀ ਚੰਨੀ ਤੇ ਸ਼ਬਦੀ ਹਮਲੇ ਕਰਦੇ ਹੋਏ ਕਿਹਾ ਕਿ ਜੇਕਰ ਚੰਨੀ ਸਰਕਾਰ ਨੇ ਲੋਕਾਂ ਨੂੰ ਪੰਜ ਰੁਪਏ ਰੇਤਾ ਦਿੱਤੀ ਹੁੰਦੀ ਤਾਂ ਸ਼ਾਇਦ ਲੋਕ ਸਮਝ ਜਾਂਦੇ ਕਿ ਈਡੀ ਦੀ ਰੇਡ ਝੂਠੀ ਹੈ ਪਰ ਪੰਜਾਬ ਵਿੱਚ ਕਿਸੇ ਨੂੰ ਰੇਤਾ ਸਸਤੀ ਨਹੀਂ ਮਿਲੀ ਅਤੇ 10 ਕਰੋੜ ਰੁਪਏ ਮਿਲਣ ਤੋਂ ਸਾਬਤ ਹੋ ਚੁੱਕਾ ਹੈ ਕਿ ਈਡੀ ਦੀ ਰੇਡ ਬਿਲਕੁਲ ਸੱਚੀ ਹੈ