Punjab
ਹੁਸ਼ਿਆਰਪੁਰ ਨਗਰ ਨਿਗਮ ‘ਚ ਆਮ ਆਦਮੀ ਪਾਰਟੀ ਨੇ ਜਿੱਤ ਕੀਤੀ ਹਾਸਿਲ, ਜਾਣੋ ਵੇਰਵਾ

18AUGUST 2023: ਆਮ ਆਦਮੀ ਪਾਰਟੀ ਦੀ ਇਕ ਵਾਰ ਫਿਰ ਤੋਂ ਜਿੱਤ ਹੋਈ ਹੈ।ਓਥੇ ਹੀ ਦੱਸ ਦੇਈਏ ਕਿ ਚਾਹੇ ਉਹ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਫਿਰ ਜ਼ਿਮਨੀ ਚੋਣਾਂ ਹੋਵੇ ਹਰ ਪਾਸੇ ਹੁਣ ਆਮ ਆਦਮੀ ਪਾਰਟੀ ਦੀ ਹੀ ਜਿੱਤ ਹੋ ਰਹੀ ਹੈ | ਹੁਣ ਇਥੇ ਹੀ ਦੱਸ ਦੇਈਏ ਕਿ ਹੁਸ਼ਿਆਰਪੁਰ ਨਗਰ ਨਿਗਮ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ, ਜਿਥੇ ਆਮ ਆਦਮੀ ਪਾਰਟੀ ਦੇ ਸੁਰਿੰਦਰ ਸ਼ਿੰਦਾ ਹੀ ਮੇਅਰ ਬਣੇ ਰਹਿਣਗੇ।
ਪਾਰਟੀ ਨੇ ਫਲੋਰ ਟੈਸਟ ਪਾਸ ਕਰ ਲਿਆ ਹੈ। ਇਸ ਮੌਕੇ ਕੈਬਨਿਟ ਮੰਤਰੀ ਬ੍ਰਹਮਾ ਸ਼ੰਕਰ ਜ਼ਿੰਪਾ ਵੀ ਮੌਜੂਦ ਸਨ।
ਮੇਅਰ ਸਮੇਤ 23 ਕੌਂਸਲਰ ਪਹਿਲਾਂ ‘ਆਪ’ ਵਿੱਚ ਸ਼ਾਮਲ ਹੋ ਚੁੱਕੇ ਹਨ। ਕਾਂਗਰਸ ਨੇ ਬੇਭਰੋਸਗੀ ਮਤਾ ਲਿਆਂਦਾ ਪਰ ਹਾਊਸ ਨੇ ਇਸ ਨੂੰ ਨਕਾਰ ਦਿੱਤਾ ਹੈ।
ਹਾਊਸ ਦੇ 50 ਮੈਂਬਰਾਂ ਵਿੱਚੋਂ 32 ਆਮ ਨਾਲ ਸਨ ਅਤੇ 18 ਕਾਂਗਰਸ ਦੇ ਨਾਲ ਸਨ।
ਸੁਰਿੰਦਰ ਸ਼ਿੰਦਾ ਨੂੰ ਮੇਅਰ ਬਣਾਇਆ ਗਿਆ ਹੈ