Punjab
ਅੰਮ੍ਰਿਤਸਰ ‘ਚ ਆਮ ਆਦਮੀ ਪਾਰਟੀ ਦੇ ਆਗੂ ਦੇ ਭਰਾ ਤੇ ਚੱਲੀ ਗੋਲੀ

18 ਨਵੰਬਰ 2023: ਅੰਮ੍ਰਿਤਸਰ ਦੇ ਗਵਾਲ ਮੰਡੀ ਇਲਾਕ਼ੇ ਚ ਆਮ ਆਦਮੀ ਪਾਰਟੀ ਦੇ ਆਗੂ ਦੇ ਭਰਾ ਤੇ ਚੱਲੀ ਹੈ | ਗੋਲੀ ਦੀ ਘਟਨਾ ਵਿਚ ਪੁਲੀਸ ਵਲੌ ਇੱਕ ਨੌਜਵਾਨ ਨੂੰ ਕਾਬੂ ਕੀਤਾ ਗਿਆ ਹੈ| ਓਥੇ ਹੀ ਦੱਸ ਦੇਈਏ ਕਿ ਇਸ ਗੋਲ਼ੀ ਕਾਂਡ ਦੇ ਝਗੜੇ ਦੀ ਸੋਸ਼ਲ ਮੀਡੀਆ ਤੇ ਵੀਡਿਉ ਵਾਇਰਲ ਹੋਈ ਤੋ ਬਾਅਦ ਪੁਲੀਸ ਅਧਿਕਾਰੀ ਹਰਕਤ ਵਿੱਚ ਆਏ ਤੇ ਉਹਨਾਂ ਵੱਲੋ ਇੱਕ ਨੌਜਵਾਨ ਕਾਬੂ ਕੀਤਾ ਗਿਆ|ਇਹ ਘਟਨਾ ਓਦੋ ਵਾਪਰੀ ਜਦ ਸੀਵਰੇਜ ਦੀ ਸਫਾਈ ਕਰਾਉਣ ਦੇ ਦੌਰਾਨ ਦੋ ਪਾਰਟੀਆਂ ਵਿੱਚ ਫੋਟੋ ਖਿਚਾਣ ਨੂੰ ਲੈ ਕੇ ਲੜਾਈ ਝਗੜਾ ਹੋ ਗਿਆ| ਉਹ ਲੜਾਈ ਝਗੜਾ ਇੰਨਾ ਵੱਧ ਗਿਆ ਕਿ ਉੱਥੇ ਗੋਲੀ ਚੱਲ ਪਈ|
ਓਥੇ ਹੀ ਜਾਣਕਾਰੀ ਮੁਤਾਬਿਕ ਦੂਸਰੀ ਧਿਰ ਵੱਲੋਂ ਪਹਿਲੇ ਹਵਾਈ ਫਾਇਰ ਕੀਤਾ ਗਿਆ ਤੇ ਦੂਸਰੀ ਗੋਲੀ ਜਮੀਨ ਤੇ ਮਾਰੀ ਗਈ ਜਿਹਦੇ ਚਲਦੇ ਅਮਨ ਅਰੋੜਾ ਦੇ ਪੱਟ ਦੇ ਵਿੱਚ ਗੋਲੀ ਲੱਗੀ ਉਹ ਨਿੱਜੀ ਹਸਪਤਾਲ ਵੀ ਦਾਖਲ ਹੈ ਤੇ ਖਤਰੇ ਦੀ ਹਾਲਾਤ ਤੋਂ ਬਾਹਰ ਹੈ| ਜਿਸ ਪਿਸਤੋਲ ਦੇ ਨਾਲ ਗੋਲੀ ਚਲਾਈ ਗਈ ਸੀ ਉਹ ਵੀ ਬਰਾਮਦ ਕਰ ਲਈ ਗਈ |ਇਹ ਪਿਸਤੋਲ ਉਸਦਾ ਲਾਇਸੈਂਸੀ ਪਿਸਤੋਲ ਸੀ|ਬਾਕੀ ਰਹਿੰਦੇ ਦੋਸ਼ੀਆਂ ਨੂੰ ਜਲਦ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ |