Connect with us

Punjab

ਆਮ ਆਦਮੀ ਪਾਰਟੀ ਦੇ ਵਰਕਰ ਨੇ ਕਾਂਗਰਸੀ ਸਰਪੰਚ ਉੱਪਰ ਲਗਾਏ ਫਾਇਰਿੰਗ ਕਰਨ ਦੇ ਆਰੋਪ, ਪੁਲਿਸ ਅਧਿਕਾਰੀਆਂ ਨੇ ਕਿਹਾ ਕੋਈ ਗੋਲੀ ਨਹੀਂ ਚੱਲੀ।

Published

on

ਗੁਰਦਾਸਪੁਰ ਦੇ ਪਿੰਡ ਮੌਖੇ ਵਿੱਚ ਇਕ ਆਮ ਆਦਮੀ ਪਾਰਟੀ ਦੇ ਵਰਕਰ ਵਲੋਂ ਪਿੰਡ ਦੇ ਹੀ ਕਾਂਗਰਸੀ ਸਰਪੰਚ ਉੱਪਰ ਪੁਰਾਣੀ ਰੰਜਿਸ਼ ਨੂੰ ਲੈਕੇ ਉਸ ਉਪਰ ਫਾਇਰਿੰਗ ਕਰਨ ਦੇ ਆਰੋਪ ਲਗਾਏ ਗਏ ਹਨ ਅਤੇ ਕਿਹਾ ਕਿ ਪੁਲਿਸ ਵਲੋਂ ਅਜੇ ਤਕ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਇਸ ਮਾਮਲੇ ਪੁਲਿਸ ਦਾ ਕਹਿਣਾ ਹੈ ਕਿ ਤਫਤੀਸ਼ ਵਿਚ ਕੁੱਝ ਵੀ ਸਾਹਮਣੇ ਨਹੀਂ ਆਇਆ ਪਿੰਡ ਵਿੱਚ ਕੋਈ ਗੋਲੀ ਨਹੀਂ ਚਲੀ ਇਹ ਮਾਮਲਾ ਸਿਰਫ ਆਪਸੀ ਰੰਜਿਸ਼ ਦਾ ਹੈ

ਇਸ ਸਬੰਧੀ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਵਰਕਰ ਗੁਰਪਿੰਦਰ ਸਿੰਘ ਨੇ ਦੋਸ਼ ਲਗਾਏ ਕਿ 3 ਦੀਨ ਪਹਿਲਾ ਪਿੰਡ ਦੇ ਹੀ ਮਜੂਦਾ ਸਰਪੰਚ ਅਤੇ ਉਸਦੇ 2 ਪੁੱਤਰਾਂ ਅਤੇ 2 ਅਣਪਛਾਤੇ ਵਿਅਕਤੀਆਂ ਵਲੋਂ ਉਸ ਉਪਰ ਫਾਇਰਿੰਗ ਕੀਤੀ ਗਈ ਹੈ ਜਦੋ ਉਹ ਆਪਣੇ ਖੇਤਾਂ ਵਿਚੋਂ ਕੰਮ ਕਰ ਕੇ ਆਪਣੇ ਏ ਦੋਸਤਾਂ ਨਾਲ ਆਪਿਸ ਆ ਰਿਹਾ ਸੀ ਉਸ ਨੇ ਕਿਹਾ ਕਿ ਇਸਦੀ ਸ਼ਿਕਾਇਤ ਪੁਲਿਸ ਨੂੰ ਦੇ ਦਿਤੀ ਗਈ ਹੈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਅਤੇ ਸਰਪੰਚ ਦੇ ਦੋਨੋ ਲੜਕੇ ਵਿਦੇਸ਼ ਵੀ ਚਲੇ ਗਏ ਹਨ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਇਸ ਲਈ ਉਸਨੇ ਮੰਗ ਕੀਤੀ ਹੈ ਕਿ ਉਸਨੂੰ ਇਨਸਾਫ ਦਿੱਤਾ ਜਾਵੇ ਇਸ ਮੌਕੇ ਪਿੰਡ ਵਾਸੀਆਂ ਨੇ ਵੀ ਇਸ ਗੱਲ ਦੀ ਹਾਮੀ ਭਰੀ ਕਿ ਸਰਪੰਚ ਵਲੋਂ ਪਿੰਡ ਵਿੱਚ ਗੋਲੀ ਚਲਾਈ ਗਈ ਹੈ 

ਇਸ ਸਬੰਧੀ ਜਦੋ ਡੀਐਸਪੀ ਦੀਨਾਨਗਰ ਰਾਜਨਬੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਸਿਆ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਵਰਕਰ ਵਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਪਿੰਡ ਦੇ ਸਰਪੰਚ ਨੇ ਉਸ ਉਪਰ ਗੋਲੀ ਚਲਾਈ ਹੈ ਅਤੇ ਉਸ ਸਮੇ ਕਾਰ ਵਿੱਚ 5 ਬੰਦੇ ਸਵਾਰ ਸ਼ਨ ਇਸ ਮਾਮਲੇ ਵਿਚ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕਰਨ ਤੋਂ ਬਾਅਦ ਸਾਹਮਣੇ ਆਇਆ ਹੈ ਕਿ ਪਿੰਡ ਵਿੱਚ ਕੋਈ ਗੋਲੀ ਨਹੀਂ ਚਲੀ ਅਤੇ ਗੱਡੀ ਵਿੱਚ ਸਰਪੰਚ ਅਤੇ ਉਸਦਾ ਪਰਿਵਾਰ ਸੀ ਇਹ ਸਿਰਫ ਪੁਰਾਣੀ ਰੰਜਿਸ਼ ਦਾ ਮਾਮਲਾ ਹੈ ਇਸ ਵਿੱਚ ਕੋਈ ਸਚਾਈ ਨਹੀਂ ਹੈ