Punjab
ਆਪ ਆਗੂ ਸੇਖਵਾਂ ਨੇ ਸਰਕਾਰੀ ਅਧਕਾਰੀਆਂ ਅਤੇ ਪੁਲਿਸ ਨੂੰ ਕੀਤੀ ਤਿੱਖੀ ਤਾੜਨਾ |

ਜਿਥੇ ਆਪ ਦੇ ਐਮਐਲਏ ਵੱਖ ਵੱਖ ਹਲਕੇ ਚ ਸਰਕਾਰੀ ਦਫਤਰਾਂ ਚ ਜਾਇਜ਼ਾ ਲੈ ਰਹੇ ਹਨ ਉਥੇ ਹੀ ਹਾਰੇ ਹੋਏ ਆਪ ਦੇ ਉਮੀਦਵਾਰ ਵੀ ਆਪਣੇ ਆਪਣੇ ਹਲਕੇ ਚ ਸਰਕਾਰੀ ਦਫਤਰਾਂ ਚ ਅਚਨਚੇਤ ਛਾਪੇਮਾਰੀ ਕਰ ਰਹੇ ਹਨ ਵਿਧਾਨ ਸਭਾ ਹਲਕਾ ਕਾਦੀਆ ਦੇ ਆਪ ਆਗੂ ਜਗਰੂਪ ਸਿੰਘ ਸੇਖਵਾ ਵਲੋਂ ਸਰਕਾਰੀ ਦਫਤਰਾਂ ਚ ਰੈਡ ਕੀਤਾ ਗਿਆ ਅਤੇ ਸਰਕਾਰੀ ਅਧਕਾਰੀਆਂ ਨੂੰ ਚੇਤਾਵਨੀ ਦਿਤੀ ਗਈ ਕਿ ਉਹ ਆਪਣੀ ਜਿੰਮੇਵਾਰੀ ਨੂੰ ਸਹੀ ਢੰਗ ਨਾਲ ਨਿਭਾਉਣ | ਉਥੇ ਹੀ ਹਲਕਾ ਕਾਦੀਆ ਦੇ ਸਰਕਾਰੀ ਸਕੂਲਾ ਅਤੇ ਕੁਝ ਸਰਕਾਰੀ ਦਫਤਰਾਂ ਚ ਦੌਰਾ ਕਰਨ ਉਪਰੰਤ ਜਗਰੂਪ ਸਿੰਘ ਸੇਖਵਾ ਨੇ ਕਿਹਾ ਕਿ ਦਫਤਰਾਂ ਚ ਕਾਫੀ ਕਮੀਆਂ ਹਨ ਸਰਕਾਰੀ ਮੁਲਾਜਿਮ ਗੈਰ ਹਾਜ਼ਿਰ ਸਨ ਅਤੇ ਕੰਮਕਾਜ ਵੀ ਸਹੀ ਢੰਗ ਨਾਲ ਨਹੀਂ ਚਲ ਰਿਹਾ ਜਿਸ ਦੇ ਚਲਦੇ ਉਹਨਾਂ ਅਧਕਾਰੀਆਂ ਨੂੰ ਚੇਤਾਵਨੀ ਦਿਤੀ ਹੈ ਕਿ ਉਹ ਸਭ ਦਰੁਸਤ ਕਰਨ ਨਹੀਂ ਤਾ ਆਉਣ ਵਾਲੇ ਸਮੇ ਦਾਰੂ ਉਹਨਾਂ ਤੇ ਵਿਭਾਗੀ ਕਰਵਾਈ ਕੀਤੀ ਜਾਵੇਗੀ ਅਤੇ ਉਹਨਾਂ ਕਿਹਾ ਕਿ ਪੁਲਿਸ ਨੂੰ ਵੀ ਕੜੇ ਨਿਰਦੇਸ਼ ਦਿਤੇ ਗਏ ਹਨ ਕਿ ਨਸ਼ੇ ਤੇ ਕਾਬੂ ਪਾਇਆ ਜਾਵੇ |