Uncategorized
ਆਪ ਵਿਧਾਇਕ ਅਮਨ ਅਰੋਰਾ ਨੇ ਆਪਣਾ ਇਨਕਮ ਟੈਕਸ ਭਰਣ ਨੂੰ ਲੈਕੇ ਦਿੱਤਾ ਵੱਡਾ ਬਿਆਨ
ਸੁਨਾਮ : ਵਿਧਾਨ ਸਭਾ ਹਲਕਾ ਸੁਨਾਮ ਦੇ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਆਗੂ ਅਮਨ ਅਰੋੜਾ (Aman Arora) ਨੇ ਆਪਣਾ ਖੁਦ ਦਾ ਇਨਕਮ ਟੈਕਸ ਭਰਨ ਦੀ ਜ਼ਿੰਮੇਵਾਰੀ ਲਈ ਹੈ। ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਨੂੰ ਇੱਕ ਪੱਤਰ ਸੌਂਪਿਆ ਹੈ, ਜਿਸ ਵਿੱਚ ਉਨ੍ਹਾਂ ਲਿਖਿਆ ਹੈ ਕਿ ਉਹ ਪੰਜਾਬ ਸਰਕਾਰ ਦੁਆਰਾ ਇਨਕਮ ਟੈਕਸ ਭਰਨ ਦੀ ਸਹੂਲਤ ਛੱਡ ਰਹੇ ਹਨ।
ਅਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੇ ਜੋ ਚਿੱਠੀ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਨੂੰ ਸੌਂਪੀ ਹੈ, ਉਸ ਵਿੱਚ ਉਨ੍ਹਾਂ ਨੇ ਬੇਨਤੀ ਕੀਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਸਾਨੂੰ ਤਨਖਾਹ ਵਜੋਂ ਅਦਾ ਕੀਤੀ ਜਾਣ ਵਾਲੀ ਆਮਦਨ ਟੈਕਸ ਮੈਂ ਉਸ ਸਹੂਲਤ ਤੇ ਸਮਰਪਣ ਕਰ ਦਿੰਦਾ ਹਾਂ। ਕਿਉਂਕਿ, ਅੱਜ ਤੋਂ ਤਕਰੀਬਨ ਸਾਢੇ ਚਾਰ ਸਾਲ ਪਹਿਲਾਂ, ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ । ਪਰ ਜਦੋਂ ਮੈਨੂੰ ਇਸ ਬਾਰੇ ਪਤਾ ਲੱਗਾ, ਮੈਂ ਇਸ ਸਹੂਲਤ ਨੂੰ ਲੈਣ ਤੋਂ ਇੰਨਕਾਰ ਕਰ ਦਿੱਤਾ ਹੈ। ਕਿਉਂਕਿ ਮੈਂ ਮੰਨਦਾ ਹਾਂ ਕਿ ਪੰਜਾਬ ਨੇ ਅੱਜ ਤਿੰਨ ਲੱਖ ਕਰੋੜ ਰੁਪਏ’ਤੇ ਤਿੰਨ ਲੱਖ ਕਰੋੜ ਰੁਪਏ ਦਾ ਕਰਜਾ ਹੈ।