Connect with us

Uncategorized

ਕੋਰੋਨਾ ਮਹਾਂਮਾਰੀ ਨੇ ਲਈ AAP ਦੇ ਸਾਬਕਾ ਵਿਧਾਇਕ ਦੇ ਜਰਨੈਲ ਸਿੰਘ ਦੀ ਜਾਨ

Published

on

jarnail singh

ਕੋਰੋਨਾ ਮਹਾਂਮਾਰੀ ਇਹ ਹੁਣ ਇਕ ਅਜਿਹੀ ਬਿਮਾਰੀ ਬਣ ਚੁੱਕੀ ਹੈ ਜਿਸ ਨੇ ਲੱਖਾਂ ਲੋਕਾਂ ਦੀਆਂ ਜਾਨਾਂ ਲੈ ਲਈਆਂ ਹਨ। ਇਸ ਬਿਮਾਰੀ ਤੋਂ ਬਚਣਾ ਇਕ ਚਣੌਤੀ ਬਣ ਗਈ ਹੈ। ਇਸ ਨੇ ਬਹੁਤ ਜਾਨੀ ਨੁਕਸਾਨ ਕੀਤਾ ਹੈ। ਇਸ ਤਰ੍ਹਾਂ ਹੀ ਕਈ ਵੱਡੀ ਤੋਂ ਵੱਡੀ ਹਸਤੀਆਂ ਤੇ ਕਈ ਲੋਕ ਇਸ ਦੀ ਲਪੇਟ ‘ਚ ਆਏ ਹਨ। ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਤ ਜਰਨੈਲ ਸਿੰਘ ਅੱਜ ਕੋਰੋਨਾ  ਦੀ ਲੜਾਈ ‘ਚ ਹਾਰ ਗਏ। ਜਰਨੈਲ ਸਿੰਘ ਕੁਝ ਦਿਨਾਂ ਪਹਿਲਾ ਕੋਰੋਨਾ ਪਾਜ਼ੇਟਿਵ ਪਾਏ ਗਏ ਸੀ। ਕੋਰੋਨਾ ਦੀ ਲਪੇਟ ‘ਚ ਆਉਣ ਤੋਂ ਬਾਅਦ ਉਹ ਦਿੱਲੀ ਦੇ ਇਕ ਹਸਪਤਾਲ ‘ਚ ਦਾਖਲ ਸਨ। ਇਹ ਹਾਲੇ ਸਿਰਫ 48 ਸਾਲ ਦੇ ਸਨ ਕਿ ਕੋਰੋਨਾ ਪਾਜ਼ੇਟਿਵ ਹੋਣ ਕਰਕੇ ਉਨ੍ਹਾਂ ਦੀ ਮੌਤ ਹੋ ਗਈ। ਉਹ 2013 ‘ਚ ਆਮ ਆਦਮੀ ਪਾਰਟੀ ਦੀ ਇਕ ਟਿਕਟ ‘ਤੇ ਰਾਜੌਰੀ ਗਾਰਡਨ ਤੋਂ ਵਿਧਾਇਕ ਚੁਣੇ ਗਏ ਸਨ। 2017 ਨੂੰ ਐਮਐਲਏ ਤੋਂ ਅਸਤੀਫ਼ਾ ਦਿੱਤਾ ਜਦੋਂ ਆਮ ਆਦਮੀ ਪਾਰਟੀ ਵੱਲੋਂ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖਿਲਾਫ਼ ਲੰਬੀ ਤੋਂ ਚੋਣ ਲੜ ਕੇ ਟੱਕਰ ਦਿੱਤੀ ਸੀ ਪਰ ਹਾਰ ਗਏ ਸਨ।

ਰਾਜੌਰੀ ਗਾਰਡਨ ਤੋਂ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਦਿੱਲੀ ਅਸੈਂਬਲੀ ਵਿਚ ਪ੍ਰਤੀਨਿਧਤਾ ਕਰਨ ਵਾਲੇ ਜਰਨੈਲ ਸਿੰਘ ਦੇਸ਼ ਦੇ ਚੰਗੇ ਨਾਮੀ ਪੱਤਰਕਾਰ ਹਨ। ਉਨ੍ਹਾਂ ਨੇ 84 ਦੇ ਕਤਲੇਆਮ ਦੇ ਰੋਸ ਵਜੋਂ ਜਦੋਂ ਕੇਂਦਰੀ ਗ੍ਰਹਿ ਮੰਤਰੀ ਪੀ ਚਿੰਦਮਬਰਮ ਵੱਲ ਜੁੱਤੀ ਸੁੱਟੀ ਸੀ। ਇਸ ਮਗਰੋਂ ਉਹ ਸੱਤਾ ਤੋਂ ਬਾਦਲ ਅਤੇ ਕੈਪਟਨ ਨੂੰ ਲਾਂਬੇ ਕਰਨ ਲਈ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਵਿਧਾਇਕ ਬਣੇ। ਬਾਅਦ ਵਿਚ ਉਹਨਾਂ ਨੂੰ ਆਪ ਵਿਚੋਂ ਸਸਪੈਂਡ ਕਰ ਦਿੱਤਾ ਗਿਆ ਸੀ। ਜਰਨੈਲ ਸਿੰਘ ਨੇ 1984 ਦੇ ਸਿੱਖ ਕਤਲੇਆਮ ਬਾਰੇ ਕਿਤਾਬ ਵੀ ਲਿਖੀ ਸੀ।