National
ਭਾਜਪਾ ਦੇ ਹੈੱਡ ਕੁਆਟਰ ਬਾਹਰ ‘ਆਪ’ ਦਾ ਹੱਲਾ ਬੋਲ ਪ੍ਰਦਰਸ਼ਨ

ਅੱਜ ਦਿੱਲੀ ਵਿੱਚ ਆਮ ਆਦਮੀ ਪਾਰਟੀ ਵੱਲੋਂ ਭਾਜਪਾ ਹੈੱਡ ਕੁਆਰਟਰ ਦੇ ਬਾਹਰ ਹੱਲਾ ਬੋਲ ਪ੍ਰਦਰਸ਼ਨ ਕੀਤਾ ਜਾਵੇਗਾ। ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਆਪਣੇ ਆਗੂਆਂ ਦੇ ਨਾਲ ਕੂਚ ਕਰਨਗੇ।
ਦਰਅਸਲ ਬੀਤੇ ਦਿਨ ਅਰਵਿੰਦ ਕੇਜਰੀਵਾਲ ਨੇ ਭਾਜਪਾ ਨੂੰ ਚੁਣੌਤੀ ਦਿੱਤੀ ਸੀ ਕਿ ਉਹ ਜੇਲ੍ਹ-ਜੇਲ੍ਹ ਦੀ ਖੇਡ ਖੇਡਣੀ ਬੰਦ ਕਰਨ। ਉਹ ਆਪਣੇ ਲੀਡਰਾਂ ਸਮੇਤ ਭਾਜਪਾ ਹੈੱਡ ਕੁਆਰਟਰ ਦੇ ਬਾਹਰ ਪਹੁੰਚਣਗੇ ਤੇ ਜਿਸ ਨੂੰ ਜੇਲ੍ਹ ਵਿੱਚ ਭੇਜਣਾ ਚਾਹੁੰਦੇ ਨੇ ਉਸ ਨੂੰ ਭੇਜ ਦਿਓ।
ਦਿੱਲੀ ਆਬਕਾਰੀ ਨੀਤੀ ਘਪਲੇ ਨਾਲ ਜੁੜੇ ਕਾਲੇ ਧਨ ਨੂੰ ਚਿੱਟਾ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਨੇ ਲੋਕ ਸਭਾ ਚੋਣਾਂ ਵਿੱਚ ਪ੍ਰਚਾਰ ਕਰਨ ਲਈ 1 ਜੂਨ ਤੱਕ ਅੰਤਰਿਮ ਜ਼ਮਾਨਤ ਦੇ ਦਿੱਤੀ ਸੀ। ਉਨ੍ਹਾਂ ਨੂੰ ਆਮ ਚੋਣਾਂ ਦੇ ਆਖਰੀ ਪੜਾਅ ਤੋਂ ਇਕ ਦਿਨ ਬਾਅਦ ਯਾਨੀ ਕਿ 2 ਜੂਨ ਨੂੰ ਆਤਮ ਸਮਰਪਣ ਕਰਨਾ ਹੋਵੇਗਾ।
(ਸਟੋਰੀ- ਇਕਬਾਲ ਕੌਰ, ਵਰਲਡ ਪੰਜਾਬੀ)