Connect with us

National

AAP ਸੁਪਰੀਮੋ ਕੇਜਰੀਵਾਲ ਨੇ ED ਨੂੰ ਲਿੱਖੀ ਚਿੱਠੀ ,12 ਮਾਰਚ ਤੋਂ ਬਾਅਦ ਦੀ ਮੰਗੀ ਤਰੀਕ

Published

on

4 ਮਾਰਚ 2024: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਹਮਣੇ ਪੇਸ਼ ਨਹੀਂ ਹੋਣਗੇ| ਪਰ ਉਹ ਈਡੀ ਦੇ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਹਨ| ਆਮ ਆਦਮੀ ਪਾਰਟੀ ਵੱਲੋਂ ਜਾਰੀ ਬਿਆਨ ਮੁਤਾਬਕ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਈਡੀ ਨੂੰ ਜਵਾਬ ਭੇਜਿਆ ਹੈ| ਜਿਸ ‘ਚ ਇੱਕ ਵਾਰ ਫਿਰ ਤੋਂ ਸੰਮਨ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਗਿਆ ਹੈ|  ਦੱਸ ਦਈਏ ਕਿ ED ਨੂੰ ਲਿੱਖੀ ਚਿੱਠੀ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਈਡੀ ਤੋਂ 12 ਮਾਰਚ 2024 ਤੋਂ ਬਾਅਦ ਦੀ ਤਰੀਕ ਮੰਗੀ ਹੈ| ਇਸ ਤਰੀਕ ਤੋਂ ਬਾਅਦ ਉਹ ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ਵਿੱਚ ਸ਼ਾਮਲ ਹੋਣਗੇ।