Connect with us

Punjab

ਮਨੀਪੁਰ ਘਟਨਾ ਨੂੰ ਲੈ ਕੇ ਆਪ ਵਰਕਰਾ ਕੀਤਾ ਰੋਸ ਪ੍ਰਦਰਸ਼ਨ, ਮੋਮਬਤੀਆ ਜਗਾ ਦਿੱਤੀ ਸ਼ਰਧਾਂਜਲੀ…

Published

on

ਕੇਦਰ ਦੀ ਮੋਦੀ ਸਰਕਾਰ ਖ਼ਿਲਾਫ਼  ਕੀਤੀ ਨਾਅਰੇਬਾਜ਼ੀ 

ਆਪ ਆਗੂਆਂ ਨੇ ਮੋਦੀ ਸਰਕਾਰ ਖ਼ਿਲਾਫ਼  ਪ੍ਰਦਰਸ਼ਨ ਕਰਦਿਆ ਅਜਿਹੀ ਘਟਨਾਵਾ ਤੇ ਅੰਕੁਸ਼ ਲਗਾਉਣ ਦੀ ਗਲ ਆਖੀ ਹੈ।

ਕੇਦਰ ਸਰਕਾਰ ਦੀ ਲਾਚਾਰੀ ਅਤੇ ਔਰਤਾ ਅਤੇ ਦਲਿਤਾ ਤੇ ਜੁਰਮ ਦੀ ਇੰਤਹਾ ਦੀ ਉਦਾਹਰਨ ਪੇਸ਼ ਕੀਤੀ

ਅੰਮ੍ਰਿਤਸਰ 27 ਜੁਲਾਈ 2-023 :- ਬੀਤੀ ਦਿਨ ਮਨੀਪੁਰ ਹਿੰਸਕ ਘਟਨਾ ਨੂੰ ਲੈ ਕੇ ਜਿਥੇ ਦੇਸ਼ ਭਰ ਦੇ ਲੋਕਾਂ ਵਲੋ ਰੋਸ਼ ਪ੍ਰਦਰਸ਼ਨ ਕਰ ਦੋਸ਼ੀਆ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਉਥੇ ਹੀ ਅੱਜ ਅੰਮ੍ਰਿਤਸਰ ਦੇ ਲਾਰੇਸ਼ ਰੋਡ ਚੌਕ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾ ਵਲੋ ਕੇਦਰ ਦੀ ਮੋਦੀ ਸਰਕਾਰ ਖਿਲਾਫ ਪ੍ਰਦਰਸ਼ਨ ਕਰਦਿਆ ਅਜਿਹੀ ਘਟਨਾਵਾ ਤੇ ਅੰਕੁਸ਼ ਲਗਾਉਣ ਦੀ ਗੱਲ ਆਖੀ ਗਈ ਹੈ।

ਇਸ ਸੰਬਧੀ ਗੱਲਬਾਤ ਕਰਦੀਆ ਆਪ ਆਗੂ ਅਮਨਦੀਪ ਕੌਰ ਨੇ ਦੱਸਿਆ ਕਿ ਮਨੀਪੁਰ ਦੀ ਹਿੰਸਕ ਘਟਨਾ ਭਾਰਤ ਵਿਚ ਔਰਤਾ ਤੇ ਹੋ ਰਹੇ ਜੁਰਮ ਦੀ ਇਨਤਿਹਾ ਹੈ ਜਿਸਨੇ ਇਕ ਵਾਰ ਫਿਰ ਤੋ ਕੇਦਰ ਸਰਕਾਰ ਦੀ ਲਾਚਾਰੀ ਅਤੇ ਔਰਤਾ ਅਤੇ ਦਲਿਤਾ ਤੇ ਜੁਰਮ ਦੀ ਇੰਤਹਾ ਦੀ ਉਦਾਹਰਨ ਪੇਸ਼ ਕੀਤੀ ਹੈ ਜਿਸ ਨਾਲ ਇਕ ਵਾਰ ਫਿਰ ਤੋ ਇਨਸਾਨੀਅਤ ਸ਼ਰਮਸਾਰ ਹੋਈ ਹੈ ਅਤੇ ਆਮ ਆਦਮੀ ਪਾਰਟੀ ਇਸਦੀ ਤਿਖੇ ਸ਼ਬਦਾ ਵਿਚ ਨਿਖੇਧੀ ਕਰਦੀ ਹੈ ਅਤੇ ਇਸ ਸ਼ਰਮਨਾਕ ਘਟਨਾ ਤੋ ਬਾਦ ਮੋਦੀ ਸਰਕਾਰ ਨੂੰ ਅਸਤੀਫਾ ਦੇਣਾ ਚਾਹੀਦਾ ਹੈ।