National
ED ਦੇ ਛਾਪਿਆਂ ‘ਤੇ AAP ਦਾ ਵੱਡਾ ਦਾਅਵਾ,’ਆਪ’ ਨੇਤਾ ਆਤਿਸ਼ੀ ਨੇ ਈਡੀ ਖਿਲਾਫ ਬੋਲਿਆ ਹਮਲਾ

ਐਨਫੋਰਸਮੈਂਟ ਡਾਇਰੈਕਟੋਰੇਟ ਨੇ ਮੰਗਲਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਮੁੱਖ ਸਕੱਤਰ ਦੇ ਘਰ ਛਾਪਾ ਮਾਰਿਆ ਸੀ, ਦਿੱਲੀ ਸਰਕਾਰ ਦੇ ਮੰਤਰੀ ਆਤਿਸ਼ੀ ਨੇ ਇਸ ਛਾਪੇਮਾਰੀ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕੀਤੀ| ਪ੍ਰੈਸ ਕਾਨਫਰੰਸ ਵਿੱਚ ਆਤਿਸ਼ੀ ਨੇ ਦਾਅਵਾ ਕੀਤਾ ਹੈ ਕਿ ਈਡੀ ਅਧਿਕਾਰੀਆਂ ਨੇ 16 ਘੰਟੇ ਦੀ ਛਾਪੇਮਾਰੀ ਦੌਰਾਨ ਮੁੱਖ ਮੰਤਰੀ ਕੇਜਰੀਵਾਲ ਦੇ ਨਿੱਜੀ ਸਕੱਤਰ ਰਿਸ਼ਵ ਕੁਮਾਰ ਅਤੇ ਸੰਸਦ ਮੈਂਬਰ ਐਨਡੀ ਗੁਪਤਾ ਦੇ ਘਰ ਦੀ ਕੋਈ ਤਲਾਸ਼ੀ ਨਹੀਂ ਲਈ, ‘ਆਪ’ ਆਗੂਆਂ ‘ਤੇ ਛਾਪੇਮਾਰੀ ਨੂੰ ਲੈ ਕੇ ਪਾਰਟੀ ਲਗਾਤਾਰ ਕੇਂਦਰੀ ਏਜੰਸੀ ‘ਤੇ ਹਮਲੇ ਕਰ ਰਹੀ ਹੈ|