India
ਨਿਰਭਿਆ ਮਾਮਲਾ: ਦੋਸ਼ੀ ਮੁਕੇਸ਼ ਨੂੰ ਸੁਪਰੀਮ ਕੋਰਟ ਤੋਂ ਨਹੀਂ ਮਿਲੀ ਰਾਹਤ

ਨਿਰਭਿਆ ਦੇ ਦੋਸ਼ੀ ਮੁਕੇਸ਼ ਨੂੰ ਸੁਪਰੀਮ ਕੋਰਟ ਤੋਂ ਰਾਹਤ ਨਹੀਂ ਮਿਲੀ। ਮੁਕੇਸ਼ ਦੀ ਦਿੱਤੀ ਜਲਦ ਸੁਣਵਾਈ ਦੀ ਪਟੀਸ਼ਨ ਸੁਪਰੀਮ ਕੋਰਟ ਨੇ ਠੁਕਰਾ ਦਿੱਤਾ ਹੈ। ਦੱਸਣਯੋਗ ਹੈ ਕਿ ਐਮ.ਐੱਲ ਸ਼ਰਮਾ ਵਲੋਂ ਸ਼ਨੀਵਾਰ ਨੂੰ ਸੁਪਰੀਮ ਕੋਰਟ ਵਿਖੇ ਸੋਮਵਾਰ ਨੂੰ ਸੁਣਵਾਈ ਕਰਨ ਦੀ ਗੁਹਾਰ ਲਗਾਈ ਸੀ। ਸ਼ਰਮਾ ਜੋ ਕਿ ਦੋਸ਼ੀ ਮੁਕੇਸ਼ ਦਾ ਵਕੀਲ ਹੈ ਉਹਨਾਂ ਨੇ ਦੱਸਿਆ ਨੇ ਦੱਸਿਆ ਕਿ ਸੁਣਵਾਈ 16 ਮਾਰਚ ਨੂੰ ਕੀਤੀ ਜਾਏਗੀ। ਦੱਸ ਦੇਈਏ ਕਿ ਚੌਥੀ ਵਾਰ ਦੋਸ਼ੀਆਂ ਦੀ ਫਾਂਸੀ ਦੀ ਤਾਰੀਕ ਬਦਲੀ ਗਈ ਹੈ, ਜਿਸਦੇ ਹਿਸਾਬ ਨਾਲ 20 ਮਾਰਚ ਸਵੇਰ 5:30 ਨੂੰ ਨਿਰਭਿਆ ਦੇ ਦੋਸ਼ੀਆਂ ਨੂੰ ਫਾਂਸੀ ਦਿਤੀ ਜਾਏਗੀ। ਮੁਕੇਸ਼ ਵਲੋਂ ਆਪਣੀ ਪੇਸ਼ ਕੀਤੀ ਪਟੀਸ਼ਨ ਵਿਚ ਆਰੋਪ ਲਗਾਇਆ ਹੈ ਕਿ ਉਸਦੇ ਪੁਰਾਣੇ ਵਕੀਲ ਵ੍ਰਿੰਦਾ ਗਰੋਵਰ ਨੇ ਦਬਾਵ ਹੇਠ ਉਸਦੀ ਕਿਉਰੇਟਿਵ ਪਟੀਸ਼ਨ ਦਾਖਿਲ ਕਰਵਾਈ ਸੀ। ਦੱਸ ਦੇਈਏ ਕਿ ਮੁਕੇਸ਼ ਨੇ ਸੁਪਰੀਮ ਕੋਰਟ ਤੋਂ ਮੰਗ ਕੀਤੀ ਕਿ ਇਸਨੂੰ ਦੁਵਾਰਾ ਤੋਂ ਕਿਉਰੇਟਿਵ ਪਟੀਸ਼ਨ ‘ਤੇ ਤਰਸ ਦੇ ਅਧਾਰ ‘ਤੇ ਪਟੀਸ਼ਨ ਦਾਖਲ ਕਰਨ ਦਾ ਮੌਕਾ ਦਿੱਤਾ ਜਾਵੇ।