Punjab
ਨਵਾਂਸ਼ਹਿਰ ਪੁਲਿਸ ਵੱਲੋਂ ਨਸ਼ੇ ਦੇ ਸੌਦਾਗਰਾਂ ਖ਼ਿਲਾਫ਼ ਕੀਤੀ ਗਈ ਕਾਰਵਾਈ, ਨਸ਼ਾ ਤਸਕਰ ਨੂੰ ਡਰੱਗ ਮਨੀ ਸਣੇ ਕੀਤਾ ਕਾਬੂ

18 ਦਸੰਬਰ 2203: ਜ਼ਿਲ੍ਹਾ ਨਵਾਂਸ਼ਹਿਰ ਪੁਲਿਸ ਵਲੋਂ ਨਸ਼ੇ ਦੇ ਸੌਦਾਗਰਾਂ ਖ਼ਿਲਾਫ਼ ਕਾਰਵਾਈ ਕਰਦਿਆਂ 1 ਨਸ਼ਾ ਤਸਕਰ ਨੂੰ 2 ਕਿਲੋ ਹੈਰੋਇਨ ਅਤੇ 1 ਲੱਖ 2 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ। ਜ਼ਿਲ੍ਹਾ ਨਵਾਂਸ਼ਹਿਰ ਦੇ ਐਸ ਐਸ ਪੀ ਡਾਕਟਰ ਅਖਿਲ ਚੌਧਰੀ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਜ਼ਿਲ੍ਹਾ ਨਵਾਂਸ਼ਹਿਰ ਦੀ ਸੀ,ਆਈ,ਏ ਨੂੰ ਠੋਸ ਅਤੇ ਖੂਫੀਆ ਇੰਨਪੁੱਟ ਮਿਲੀ ਸੀ ਕਿ ਥਾਣਾ ਸਿਟੀ ਬੰਗਾ ਆਧੀਨ ਪੈਂਦੇ ਪਿੰਡ ਪੂਨੀਆਂ ਤੋਂ ਇੱਕ ਜਸਕਰਨਜੀਤ ਸਿੰਘ ਨੂੰ ਗਸ਼ਤ ਦੌਰਾਨ ਕਾਬੂ ਕੀਤਾ ਗਿਆ ਹੈ ਜਿਸ ਕੋਲੋਂ 02 ਕਿਲੋ ਹੈਰੋਇਨ,1 ਲੱਖ 2 ਹਜ਼ਾਰ ਰੁਪਏ ਇੱਕ ਐਕਟੀਵਾ ਸਕੂਟੀ ਬ੍ਰਾਮਦ ਕੀਤੀ ਗਈ ਹੈ। ਉਕਤ ਆਰੋਪੀ ਖਿਲਾਫ ਪਹਿਲਾਂ ਵੀ ਚਾਰ ਮਾਮਲੇ ਦਰਜ਼ ਹਨ। ਪੁਲਿਸ ਨੇ ਦੋਸ਼ੀ ਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।