Connect with us

Punjab

ਰੇਲਵੇ ਵਲੋਂ ਨਾਜਾਇਜ਼ ਕਬਜ਼ੇ ਹਟਾਉਣ ਨੂੰ ਲੈਕੇ ਕੀਤੀ ਕਾਰਵਾਈ , ਲੋਕਾਂ ਵਲੋਂ ਰੇਲਵੇ ਅਧਕਾਰੀਆਂ ਖਿਲਾਫ ਪ੍ਰਦਰਸ਼ਨ

Published

on

ਗੁਰਦਾਸਪੁਰ: ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਦੇ ਨੇੜੇ ਮੰਡੀ ਚੌਕ ਰੇਲਵੇ ਫਾਟਕ ਰੋਡ ਤੇ ਹਾਲਤ ਉਸ ਸਮੇਂ ਤਨਾਵ ਵਾਲਾ ਹੋ ਗਿਆ ਜਦੋਂ ਰੇਲਵੇ ਵਿਭਾਗ ਦੇ ਉੱਚ ਅਧਿਕਾਰੀ ਸਮੇਤ ਵੱਡੀ ਤਾਦਾਦ ਚ ਪੁਲਿਸ ਫੋਰਸ ਅਤੇ ਰੇਲਵੇ ਵਿਭਾਗ ਦੇ ਦਰਜੇ ਚਾਰ ਕਰਮਚਾਰੀਆਂ ਵਲੋਂ ਜੇਸੀਬੀ ਲੈ ਰੇਲਵੇ ਫਾਟਕ ਰੋਡ ਉੱਤੇ ਰੇਲਵੇ ਵਿਭਾਗ ਦੀ ਜਗ੍ਹਾ ਉੱਤੇ ਦੁਕਾਨੇ ਅਤੇ ਖੋਖੀਆਂ ਨੂੰ ਚੁੱਕਣ ਲਈ ਕਾਰਵਾਈ ਕੀਤੀ ਗਈ ਇਸ ਕਾਰਵਾਈ ਦੇ ਵਿਰੋਧ ਚ ਪਿਛਲੇ ਕਈ ਸਾਲਾਂ ਤੋਂ ਦੁਕਾਨ ਚਲਾ ਰਹੇ ਲੋਕਾਂ ਵਲੋਂ ਪਰਿਵਾਰਾਂ ਸਮੇਤ ਰੋਡ ਜਾਮ ਕਰ ਰੇਲਵੇ ਪ੍ਰਸ਼ਾਸ਼ਨ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਰੇਲਵੇ ਵਿਭਾਗ ਦੇ ਖਿਲਾਫ ਨਾਰੇਬਾਜੀ ਕੀਤੀ ਗਈ ਅਤੇ ਹਾਲਾਤ ਇਹ ਬਣੇ ਕਿ  ਵੇਖਦੇ ਹੀ ਵੇਖਦੇ ਮਾਮਲਾ ਗਰਮਾ ਗਿਆ ਅਤੇ ਦੋਵਾਂ ਧਿਰਾਂ ਚ ਤਕਰਾਰ ਵੀ ਹੋਈ | 

ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਪੀਡ਼ਿਤ ਦੁਕਾਨਦਾਰਾਂ ਨੇ ਦੱਸਿਆ ਕਿ ਅਸੀ ਪਿਛਲੇ 40 ਸਾਲਾਂ ਤੋਂ ਇੱਥੇ ਦੁਕਾਨੇ ਕਰਦੇ ਆ ਰਹੇ ਹਨ ਕਿਸੇ ਦੀ ਦੁਕਾਨ ਹੈ ਤਾਂ ਕਿਸੇ ਦਾ ਖੋਖਾ ਹੈ ਅਤੇ ਕਰੀਬ 12 ਦੁਕਾਨਾਂ ਹਨ ਜਿਹਨਾਂ ਦੇ ਪਰਿਵਾਰ ਦਾ ਪਾਲਣ ਪੋਸ਼ਣ ਇਥੋਂ ਹੀ ਹੋ ਰਿਹਾ ਹੈ | ਅਤੇ ਉਥੇ ਹੀ ਉਹਨਾਂ ਕਿਹਾ ਕਿ ਜਗ੍ਹਾ ਦਾ ਮਾਨਯੋਗ ਅਦਾਲਤ ਵਿੱਚ ਵੀ ਕੇਸ ਚੱਲ ਰਿਹਾ ਹੈ ਅਤੇ ਉਹਨਾਂ ਕੋਲ ਮਾਨਯੁਗ ਅਦਾਲਤ ਦਾ ਸਟੇਏ ਵੀ ਹੈ ਅਤੇ ਅੱਗੇ ਨਵੇਂ ਕੇਸ ਵੀ ਚੱਲ ਰਿਹਾ ਹੈ ਜਿਸਦੀ ਕਾਪੀ ਵੀ ਉਹਨਾਂ ਕੋਲ ਹੈ ਅਤੇ ਉਸਦੇ ਬਾਵਜੂਦ ਰੇਲਵੇ ਵਿਭਾਗ ਉਹਨਾਂ ਨਾਲ ਧੱਕੇਸ਼ਾਹੀ ਕਰ ਰਿਹਾ ਹੈ | 

ਇਸ ਸੰਬੰਧ ਵਿੱਚ ਜਦੋਂ ਰੇਲਵੇ ਵਿਭਾਗ ਦੇ ਚੌਕੀ ਇੰਚਾਰਜ  ਭੂਪੇਂਦਰ ਸਿੰਘ ਅਤੇ ਸਿਟੀ ਥਾਣੇ ਦੇ ਐਸਐਚਓ ਗੁਰਮੀਤ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂਨੇ ਦੱਸਿਆ ਕਿ ਇਸ ਲੋਕਾਂ ਨੇ ਰੇਲਵੇ ਵਿਭਾਗ ਦੀ ਜਗ੍ਹਾ ਤੇ ਨਾਜਾਇਜ਼ ਕਬਜ਼ੇ ਕੀਤੇ ਹਨ | ਅਤੇ ਉਕਤ ਦੁਕਾਨਦਾਰਾਂ ਕੋਲ ਕੋਈ ਵੀ ਦਸਤਾਵੇਜ਼ ਨਹੀਂ ਹੈ ਜਿਸ ਤੋਂ ਉਹਨਾਂ ਦਾ ਹੱਕ ਸਾਬਿਤ ਹੋਵੇ ਅਤੇ ਇਸ ਕਬਜ਼ੇ ਨੂੰ ਛੱਡਣ ਲਈ ਰੇਲਵੇ ਵਲੋਂ ਪਹਿਲਾਂ ਹੀ ਸਾਰੀਆਂ ਨੂੰ ਇੱਕ ਮਹੀਨੇ ਪਹਿਲਾਂ ਹੀ ਨੋਟਿਸ ਦਿਤਾ ਗਿਆ ਹੈ |