Uncategorized
ਜੇਕਰ ਇੰਟਰਨੈੱਟ ਮੀਡੀਆ ਪਲੇਟਫਾਰਮ ਦਾ ਗਲਤ ਇਸਤੇਮਾਲ ਹੋਇਆ ਤਾਂ ਕੀਤੀ ਜਾਵੇਗੀ ਕਾਰਵਾਈ – ਰਾਜਸਭਾ ‘ਚ ਬੋਲੇ ਰਵੀਸ਼ੰਕਰ ਪ੍ਰਸਾਦ

ਰਾਜਸਭਾ ‘ਚ ਭਾਸ਼ਨ ਦੌਰਾਨ ਗਲਤ ਤੇ ਭੜਕਾਊ ਪੋਸਟ ਨੂੰ ਲੈ ਕੇ ਟਵਿੱਟਰ ਤੇ ਕੇਂਦਰ ਸਰਕਾਰ ‘ਚ ਜਾਰੀ ਗਤੀਰੋਧ ਵਿਚਕਾਰ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਇੰਟਰਨੈੱਟ ਮੀਡੀਆ ਦਾ ਸਨਮਾਨ ਕਰਦੇ ਹਾਂ, ਪਰ ਇੰਟਰਨੈੱਟ ਮੀਡੀਆ ਪਲੇਟਫਾਰਮ ਦਾ ਗਲਤ ਇਸਤੇਮਾਲ ਹੋਇਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇੰਟਰਨੈੱਟ ਮੀਡੀਆ ਨੇ ਆਮ ਲੋਕਾਂ ਨੂੰ ਸਸ਼ਕਤ ਬਣਾਇਆ ਹੈ। ਡਿਜੀਟਲ ਇੰਡੀਆ ਸਮਾਗਮ ‘ਚ ਸੋਸ਼ਲ਼ ਮੀਡੀਆ ਦੀ ਅਹਿਮ ਭੂਮਿਕਾ ਰਹੀ ਹੈ। ਹਾਂ ਜੇਕਰ ਫ਼ਰਜ਼ੀ ਖ਼ਬਰਾਂ ਹਿੰਸਾ ਫੈਲਾਉਣ ਲਈ ਸੋਸ਼ਲ ਮੀਡੀਆ ਦਾ ਗਲਤ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਕਾਰਵਾਈ ਕੀਤੀ ਜਾਵੇਗੀ।
ਸਰਕਾਰ ਨੇ ਟਵਿੱਟਰ ਤੋਂ ਕਈ ਅਜਿਹੇ ਅਕਾਊਂਟ ਨੂੰ ਬੰਦ ਕਰਨ ਨੂੰ ਕਿਹਾ, ਜਿਨ੍ਹਾਂ ਰਾਹੀਂ ਕਥਿਤ ਤੌਰ ‘ਤੇ ਦੇਸ਼ ‘ਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਗਲਤ ਤੇ ਭੜਕਾਊ ਸੂਚਨਾਵਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਮਾਈਕ੍ਰੋ ਬਲਾਗਿੰਗ ਸਾਈਟ ਨੂੰ ਸਰਕਾਰ ਨੇ ਆਦੇਸ਼ ਨਾ ਮੰਨਣ ‘ਤੇ ਕਾਨੂੰਨੀ ਕਾਰਵਾਈ ਕਰਨ ਦੀ ਵੀ ਚਿਤਾਵਨੀ ਦਿੱਤੀ ਹੈ। ਟਵਿੱਟਰ ਨੇ ਇਸ ਬਾਰੇ ‘ਚ ਰੁਖ਼ ਸਪਸ਼ਟ ਕਰਨ ਦੀ ਮੰਗ ਤੇ ਬਲਾਗਪੋਸਟ ‘ਚ ਕਿਹਾ ਕਿ ਨੁਕਸਾਨਦੇਹ ਸਮਾਗਰੀ ਘੱਟ ਨਜ਼ਰ ਆਵੇ।
ਇਸਲਈ ਉਸ ਨੇ ਕਦਮ ਚੁੱਕੇ ਹਨ, ਜਿਨ੍ਹਾਂ ‘ਚ ਅਜਿਹੇ ਹੈਸ਼ਟੈਗ ਨੂੰ ਟਰੈਂਡ ਕਰਨ ਨਾਲ ਰੋਕਣ ਤੇ ਖੋਜਣ ਦੌਰਾਨ ਇਨ੍ਹਾਂ ਨੂੰ ਦੇਖਣ ਦੀ ਸਿਫ਼ਾਰਿਸ਼ ਨਾ ਕਰਨਾ ਸ਼ਾਮਲ ਹੈ। ਟਵਿੱਟਰ ਨੇ ਕਿਹਾ ਕਿ ਉਸ ਨੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਸਾਰੇ ਆਦੇਸ਼ਾਂ ਤਹਿਤ 500 ਤੋਂ ਜ਼ਿਆਦਾ ਅਕਾਊਂਟ ‘ਤੇ ਕਾਰਵਾਈ ਕੀਤੀ ਹੈ। ਇਨ੍ਹਾਂ ‘ਚ ਟਵਿੱਟਰ ਦੇ ਨਿਯਮਾਂ ਦਾ ਉਲੰਘਣ ਕਰਨ ਤੇ ਅਕਾਊਂਟ ਨੂੰ ਸਥਾਨਕ ਰੂਪ ਤੋਂ ਬੰਦ ਕਰਨ ਦਾ ਕਦਮ ਵੀ ਸ਼ਾਮਲ ਹੈ।