Delhi
ਅਭਿਨੇਤਰੀ-ਡਾਂਸਰ ਨੋਰਾ ਫਤੇਹੀ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਪਹੁੰਚੀ, ਜਾਣੋ ਵੇਰਵਾ

31 JULY 2023: ਅਭਿਨੇਤਰੀ-ਡਾਂਸਰ ਨੋਰਾ ਫਤੇਹੀ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ‘ਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ‘ਚ ਪਹੁੰਚੀ ਹੈ।
ਤੁਹਾਨੂੰ ਦੱਸ ਦੇਈਏ ਕਿ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ਨੋਰਾ ਫਤੇਹੀ ਤੋਂ ਵੀ ਕਈ ਵਾਰ ਈਡੀ ਵੱਲੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ, ਜਿਸ ਦੌਰਾਨ ਨੋਰਾ ਨੇ ਆਪਣਾ ਬਿਆਨ ਬੀ ਦਰਜ ਕਰਵਾਇਆ। ਇਸ ਤੋਂ ਪਹਿਲਾਂ, ਅਧਿਕਾਰੀਆਂ ਦੁਆਰਾ ਇਹ ਖੁਲਾਸਾ ਕੀਤਾ ਗਿਆ ਸੀ ਕਿ ਸੁਕੇਸ਼ ਚੰਦਰਸ਼ੇਖਰ ਨੇ ਆਪਣੇ ਜੀਜਾ ਬੌਬੀ ਨੂੰ ਲਗਭਗ 65 ਲੱਖ ਰੁਪਏ ਦੀ ਬੀਐਮਡਬਲਯੂ ਕਾਰ ਗਿਫਟ ਕੀਤੀ ਸੀ।