Corona Virus
ਛੋਟੇ ਉਦਯੋਗਾਂ ਲਈ ਕੈਨੇਡਾ ਸਰਕਾਰ ਨੇ ਦਿੱਤੀ ਹੋਰ ਰਾਹਤ

ਕੈਨੇਡਾ, 17 ਅਪ੍ਰੈਲ : ਕੋਰੋਨਾ ਦੇ ਪ੍ਰਕੋਪ ਨੇ ਸਾਰੇ ਕਾਰੋਬਾਰ ਠੱਪ ਕਰ ਦਿੱਤੇ ਹਨ ਪਰ ਕਿਹਾ ਜਾਂਦਾ ਹੈ ਕਿ ਛੋਟੇ ਕਾਰੋਬਾਰ ਸਾਡੀ ਆਰਥਿਕਤਾ ਦੀ ਰੀੜ ਦੀ ਹੱਡੀ ਹੁੰਦੇ ਹਨ, ਅਤੇ ਦੇਸ਼ ਭਰ ਵਿੱਚ ਸਾਡੇ ਪਰਿਵਾਰਾਂ communities ਲਈ ਮਹੱਤਵਪੂਰਨ ਵੀ ਹੁੰਦੇ ਹਨ। ਕੋਰੋਨਾ ਮਹਾਂਮਾਰੀ ਦੇ ਦੌਰਾਨ ਲੋਕ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ। ਇਹੀ ਕਾਰਨ ਹੈ ਕਿ ਕਨੇਡਾ ਦੀ ਸਰਕਾਰ ਇਨ੍ਹਾਂ ਕਾਰੋਬਾਰੀਆਂ ਦੀ ਸਹਾਇਤਾ ਕਰਨ ਲਈ ਚੌਵੀ ਘੰਟੇ ਕੰਮ ਕਰ ਰਹੀ ਹੈ ਤਾਂ ਜੋ ਉਹ ਇਸ ਨਾਜ਼ੁਕ ਸਮੇਂ ‘ਤੇ ਦੇਸ਼ ਨੂੰ ਮਜ਼ਬੂਤ ਰੱਖ ਸੱਕਣ। ਪ੍ਰਧਾਨ ਮੰਤਰੀ, ਜਸਟਿਨ ਟਰੂਡੋ ਨੇ ਕੈਨੇਡੀਅਨ ਕਾਰੋਬਾਰੀਆਂ ਨੂੰ ਸਮਰਥਨ ਦੇਣ ਲਈ ਨਵੇਂ ਉਪਾਵਾਂ ਦੀ ਘੋਸ਼ਣਾ ਕੀਤੀ ਹੈ ਤਾਂ ਜੋ ਉਹ ਕਰਮਚਾਰੀਆਂ ਨੂੰ ਨੌਕਰੀ ਤੇ ਰੱਖ ਸੱਕਣ। ਕਨੈਡਾ ਐਮਰਜੈਂਸੀ ਬਿਜਨਸ ਅਕਾਉਂਟ (ਸੀ.ਈ.ਬੀ.ਏ.) ਦਾ ਕਾਰੋਬਾਰ ਕਰਨ ਵਾਲੇ ਕਾਰੋਬਾਰੀਆਂ ਦਾ ਵਿਸਥਾਰ ਕੀਤਾ ਗਿਆ ਤਾਂ ਕਿ ਜੋ ਕਾਰੋਬਾਰੀ 2019 ਵਿੱਚ ਕੁੱਲ ਤਨਖਾਹ $20,000 ਤੋਂ 1.5 ਮਿਲੀਅਨ ਦੇ ਵਿਚਕਾਰ ਅਦਾ ਕਰਦੇ ਹਨ ਹੁਣ ਇਹ 50,000 ਤੋਂ 1 ਲੱਖ ਡਾਲਰ ਵਿਚਕਾਰ ਬਦਲੇਗੀ, ਅਤੇ ਛੋਟੇ ਕਾਰੋਬਾਰਾਂ ਨੂੰ ਦਰਪੇਸ਼ ਚੁਣੌਤੀਆਂ ਦਾ ਹੱਲ ਕਰਨ ਵਿੱਚ ਸਹਾਇਤਾ ਕਰੇਗੀ। 9 ਅਪ੍ਰੈਲ, 2020 ਨੂੰ CEBA ਦੀ ਸ਼ੁਰੂਆਤ ਤੋਂ ਬਾਅਦ, ਵਿੱਤੀ ਸੰਸਥਾਵਾਂ ਦੁਆਰਾ 195,000 ਤੋਂ ਵੱਧ ਕਰਜ਼ਿਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ।