Connect with us

Punjab

ਫਿਜੀਕਲ ਐਜੂਕੇਸ਼ਨ ਦੇ ਡਿਪਲੋਮੇ ਲਈ 2 ਸਤੰਬਰ ਤੋਂ ਦਾਖਲਿਆਂ ਦੀ ਸ਼ੁਰੂਆਤ

Published

on

DEPD

ਚੰਡੀਗੜ੍ਹ : ਸਟੇਟ ਕੌਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟਰੇਨਿੰਗ ਪੰਜਾਬ ਨੇ ਫਿਜੀਕਲ ਐਜੂਕੇਸ਼ਨ ਦੇ ਡਿਪਲੋਮੇ (ਡੀ.ਪੀ.ਐਡ) ਲਈ ਸਾਲ 2021-23 ਦੇ ਦਾਖਲੇ ਦੀ ਪ੍ਰਕਿਰਿਆ 2 ਸਤੰਬਰ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।

ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਡੀ.ਪੀ.ਐਡ ਦੇ ਦੋ ਸਾਲ ਡਿਪਲੋਮੇ ਲਈ ਰਜਿਸਟਰੇਸ਼ਨ 2 ਸਤੰਬਰ ਤੋਂ 20 ਸਤੰਬਰ 2021 ਤੱਕ ਕਰਵਾਈ ਜਾ ਸਕਦੀ ਹੈ।

ਸੂਬੇ ਵਿੱਚ ਸਥਿਤ ਸਰਕਾਰੀ ਜਾਂ ਮਾਨਤਾ ਪ੍ਰਾਪਤ ਪ੍ਰਾਈਵੇਟ ਸੰਸਥਾਵਾਂ ਵਿੱਚ ਡੀ.ਪੀ.ਐਡ ਦਾ ਕੋਰਸ ਕਰਨ ਦੇ ਚਾਹਵਾਨ ਉਮੀਦਵਾਰ ਵੈਬਸਾਈਟ www.ssapunjab.org  ’ਤੇ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ। ਇਸ ਵਾਸਤੇ ਉਮੀਦਵਾਰ ਬਾਹਰਵੀਂ ਪਾਸ ਹੋਣਾ ਚਾਹੀਦਾ ਹੈ। ਇਸ ਕੋਰਸ ਲਈ ਮੈਰਿਟ 24 ਸਤੰਬਰ ਨੂੰ ਜਾਰੀ ਕੀਤੀ ਜਾਵੇਗੀ। ਇਸ ਸਬੰਧੀ ਵਧੇਰੇ ਜਾਣਕਾਰੀ www.ssapunjab.org  ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। 

Continue Reading