Punjab
ਬਹਿਬਲ ਕਲਾਂ ਗੋਲੀਕਾਂਡ ਵਿਚ ਐਡਵੋਕੇਟ ਸੁਹੇਲ ਸਿੰਘ ਬਰਾੜ ਗ੍ਰਿਫਤਾਰ
ਫਰੀਦਕੋਟ, 16 ਜੂਨ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਤੋਂ ਬਾਅਦ ਬਹਿਬਲ ਕਲਾਂ ਵਿਖੇ ਵਾਪਰੇ ਗੋਲੀਕਾਂਡ ਦੌਰਾਨ ਕੀਤੀ ਜਾ ਰਹੀ ਜਾਂਚ ਵਿਚ ਅੱਜ ਐਡਵੋਕੇਟ ਸੁਹੇਲ ਸਿੰਘ ਬਰਾੜ ਨੂੰ ਗ੍ਰਿਫ਼ਤਾਰ ਕੀਤਾ। ਦੱਸ ਦਈਏ ਕਿ ਬਰਾੜ ਦੀ ਪੁਲਿਸ ਨੂੰ ਲੰਮੇ ਸਮੇਂ ਤੋਂ ਭਾਲ ਸੀ। ਗੌਰਤਲਬ ਹੈ ਕਿ ਬਹਿਬਲ ਕਾਂਡ ਮਾਮਲੇ ‘ਚ ਪੁਲਿਸ ਦੀ ਜਿੱਪਸੀ ਉੱਤੇ ਫੇਕ ਸਬੂਤ ਬਣਾਉਣ ਲਈ ਐੱਸ ਪੀ ਬਿਕਰਮਜੀਤ ਦੀ ਹਾਜ਼ਰੀ ਵਿੱਚ ਸੋਹੇਲ ਬਰਾੜ ਦੇ ਘਰ ਦੋਨਾਲੀ ਤੇ ਰਾਇਫ਼ਲ ਨਾਲ ਜਾਅਲੀ ਫਾਇਰ ਕਰ ਕੇ ਸਬੂਤ ਬਣਾਏ ਗਏ ਸਨ ਅਤੇ ਬਾਜਾਖਾਨਾ ਥਾਣੇ ਵਿੱਚ ਬਿਆਨਾਂ ਵਿੱਚ ਪੁਲਿਸ ਉੱਤੇ ਹਮਲਾ ਕਰਨ ਅਤੇ ਆਪਣੇ ਬਚਾਅ ਵਿੱਚ ਗੋਲੀ ਚਲਾਉਣ ਦੀ ਗੱਲ ਆਖੀ ਸੀ। ਜਿਸ ਵਿੱਚ ਦੋ ਸਿੱਖਾਂ ਦੀ ਮੌਤ ਹੋ ਗਈ ਸੀ। ਇਸ ਦੀ ਪੁਸ਼ਟੀ SIT ਮੈਂਬਰ ਆਈ ਜੀ ਕੁਵੰਰ ਵਿਜੈ ਪ੍ਰਤਾਪ ਸਿੰਘ ਨੇ ਕੀਤੀ ਹੈ।
ਦਸਬਯੋਗ ਹੈ ਕਿ ਜਾਂਚ ਟੀਮ ਦੇ ਮੁਖੀ ਕੰਵਰ ਵਿਜੇ ਪ੍ਰਤਾਪ ਸਿੰਘ ਆਈ.ਪੀ.ਐਸ ਮਾਮਲੇ ਦੀ ਜਾਂਚ ਲਈ ਸੁਹੇਲ ਸਿੰਘ ਬਰਾੜ ਨੂੰ ਪੁੱਛਗਿਛ ਲਈ ਬੁਲਾਇਆ ਸੀ। ਬਾਅਦ ਵਿਚ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।