National
ਆਫਤਾਬ ਨੇ ਆਰੇ ਨਾਲ ਸ਼ਰਧਾ ਦੇ ਕੀਤੇ ਸਨ 35 ਟੁਕੜੇ,ਪੋਸਟਮਾਰਟਮ ‘ਚ ਹੋਇਆ ਖੁਲਾਸਾ
ਸ਼ਰਧਾ ਕਤਲ ਕਾਂਡ ਦੀ ਪੋਸਟਮਾਰਟਮ ਰਿਪੋਰਟ ਆ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਦੋਸ਼ੀ ਆਫਤਾਬ ਪੂਨਾਵਾਲਾ ਨੇ 26 ਸਾਲਾ ਸ਼ਰਧਾ ਦੀ ਲਾਸ਼ ਨੂੰ ਟੁਕੜਿਆਂ ਵਿਚ ਕੱਟਣ ਲਈ ਆਰੇ ਦੀ ਵਰਤੋਂ ਕੀਤੀ। 10 ਦਿਨ ਪਹਿਲਾਂ ਮਾਈਟੋਕੌਂਡਰੀਅਲ ਡੀਐਨਏ ਰਿਪੋਰਟ ਵਿੱਚ ਵੀ ਸ਼ਰਧਾ ਦੇ ਵਾਲਾਂ ਅਤੇ ਹੱਡੀਆਂ ਦੇ ਨਮੂਨਿਆਂ ਦੇ ਮੇਲ ਦੀ ਪੁਸ਼ਟੀ ਹੋਈ ਸੀ।
ਪਿਛਲੇ ਮਹੀਨੇ ਇੱਕ ਡੀਐਨਏ ਰਿਪੋਰਟ ਨੇ ਵੀ ਪੁਸ਼ਟੀ ਕੀਤੀ ਸੀ ਕਿ ਮਹਿਰੌਲੀ ਅਤੇ ਗੁਰੂਗ੍ਰਾਮ ਦੇ ਜੰਗਲਾਂ ਵਿੱਚ ਪੁਲਿਸ ਨੂੰ ਮਿਲੀਆਂ ਹੱਡੀਆਂ ਸ਼ਰਧਾ ਦੀਆਂ ਸਨ। ਇਸ ਤੋਂ ਇਲਾਵਾ ਜਿਸ ਫਲੈਟ ‘ਚ ਦੋਵੇਂ ਰਹਿੰਦੇ ਸਨ, ਉਥੇ ਖੂਨ ਦੇ ਨਿਸ਼ਾਨ ਵੀ ਸ਼ਰਧਾ ਦੇ ਖੂਨ ਨਾਲ ਮੇਲ ਖਾਂਦੇ ਹਨ। ਇਹ ਟੈਸਟ ਸ਼ਰਧਾ ਦੇ ਪਿਤਾ ਦੇ ਡੀਐਨਏ ਦੀ ਵਰਤੋਂ ਕਰਕੇ ਕੀਤਾ ਗਿਆ ਸੀ।
ਆਫਤਾਬ ਨੇ 18 ਮਈ ਨੂੰ ਸ਼ਰਧਾ ਦਾ ਕਤਲ ਕੀਤਾ ਸੀ।
ਦਿੱਲੀ ਪੁਲਿਸ ਮੁਤਾਬਕ 28 ਸਾਲਾ ਆਫਤਾਬ ਨੇ 18 ਮਈ ਨੂੰ 27 ਸਾਲਾ ਸ਼ਰਧਾ ਦਾ ਕਤਲ ਕਰ ਦਿੱਤਾ ਸੀ। ਦੋਵੇਂ ਲਿਵ-ਇਨ ‘ਚ ਰਹਿੰਦੇ ਸਨ। ਆਫਤਾਬ ਨੇ ਸ਼ਰਧਾ ਦੇ ਸਰੀਰ ਦੇ 35 ਟੁਕੜੇ ਕਰ ਦਿੱਤੇ ਸਨ। ਰੱਖਣ ਲਈ 300 ਲੀਟਰ ਦਾ ਫਰਿੱਜ ਖਰੀਦਿਆ। ਉਹ 18 ਦਿਨਾਂ ਤੱਕ ਹਰ ਰਾਤ 2 ਵਜੇ ਲਾਸ਼ ਦੇ ਟੁਕੜੇ ਸੁੱਟਣ ਲਈ ਜੰਗਲ ਵਿੱਚ ਜਾਇਆ ਕਰਦਾ ਸੀ।