Connect with us

Punjab

74 ਸਾਲ ਬਾਅਦ ਸੁੱਚਾ ਸਿੰਘ ਨੂੰ ਮਿਲੇਗਾ ਅਰਜੁਨ ਐਵਾਰਡ

Published

on

ਖੇਡ ਮੰਤਰਾਲੇ ਨੇ ਰਾਸ਼ਟਰੀ ਖੇਡ ਪੁਰਸਕਾਰ 2024 ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ 17 ਜਨਵਰੀ ਨੂੰ ਰਾਸ਼ਟਰਪਤੀ ਭਵਨ ਵਿੱਚ ਜੇਤੂਆਂ ਨੂੰ ਸਨਮਾਨਿਤ ਕਰਨਗੇ। ਪੈਰਿਸ ਓਲੰਪਿਕ ਵਿੱਚ ਦੋ ਓਲੰਪਿਕ ਤਗਮੇ ਜਿੱਤਣ ਵਾਲੀ ਭਾਰਤ ਦੀ ਮਹਿਲਾ ਨਿਸ਼ਾਨੇਬਾਜ਼ ਮਨੂ ਭਾਕਰ, ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਜੇਤੂ ਭਾਰਤੀ ਗ੍ਰੈਂਡਮਾਸਟਰ ਡੀ ਗੁਕੇਸ਼, ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਅਤੇ ਪੈਰਾਲੰਪੀਅਨ ਪ੍ਰਵੀਨ ਕੁਮਾਰ ਨੂੰ ਖੇਡ ਰਤਨ ਪੁਰਸਕਾਰ ਦਿੱਤਾ ਜਾਵੇਗਾ।

34 ਖਿਡਾਰੀਆਂ ਨੂੰ ਮਿਲੇਗਾ ਅਰਜੁਨ ਐਵਾਰਡ

ਖੇਡ ਰਤਨ ਤੋਂ ਇਲਾਵਾ 34 ਖਿਡਾਰੀਆਂ ਨੂੰ 2024 ਵਿੱਚ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ, ਜਿਨ੍ਹਾਂ ਵਿੱਚੋਂ ਅਥਲੀਟ ਸੁੱਚਾ ਸਿੰਘ ਅਤੇ ਪੈਰਾ ਤੈਰਾਕ ਮੁਰਲੀਕਾਂਤ ਰਾਜਾਰਾਮ ਪੇਟਕਰ ਨੂੰ ਅਰਜੁਨ ਐਵਾਰਡ ਲਾਈਫਟਾਈਮ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਬਿਹਤਰ ਕੋਚਿੰਗ ਦੇਣ ਲਈ ਪੰਜ ਲੋਕਾਂ ਨੂੰ ਦਰੋਣਾਚਾਰੀਆ ਪੁਰਸਕਾਰ ਮਿਲੇਗਾ, ਜਿਸ ਵਿੱਚ ਬੈਡਮਿੰਟਨ ਕੋਚ ਐਸ ਮੁਰਲੀਧਰਨ ਅਤੇ ਫੁੱਟਬਾਲ ਕੋਚ ਅਰਮਾਂਡੋ ਐਗਨੇਲੋ ਕੋਲਾਕੋ ਨੂੰ ਲਾਈਫ ਟਾਈਮ ਦੀ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਗਿਆ ਹੈ।

74 ਸਾਲ ਬਾਅਦ ਸੂਚਾ ਸਿੰਘ ਨੂੰ ਮਿਲੇਗਾ ਐਵਾਰਡ…

ਤੁਹਾਨੂੰ ਦੱਸ ਦੇਈਏ ਕਿ 74 ਸਾਲਾ ਸਾਬਕਾ ਅਥਲੀਟ ਸੁੱਚਾ ਸਿੰਘ ਨੂੰ ਆਖੀਰ ਅਰਜੁਨ ਐਵਾਰਡ ਮਿਲਣ ਜਾ ਰਿਹਾ। ਉਨ੍ਹਾਂ ਕਿਹਾ ਕਿ ਐਵਾਰਡ ਦੇਣ ‘ਚ ਸਰਕਾਰ ਨੇ ਕਾਫੀ ਦੇਰ ਕੀਤੀ।

1965 ਵਿੱਚ ਫੌਜ ਵਿੱਚ ਭਰਤੀ ਹੋਏ ਸੁੱਚਾ ਸਿੰਘ ਨੇ ਭਾਰਤ ਲਈ ਪਹਿਲੀ ਜੰਗ ਵਿੱਚ ਵੀ ਹਿੱਸਾ ਲਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਚਾਂਦੀ ਅਤੇ ਸੋਨੇ ਦੇ ਤਗ਼ਮੇ ਵੀ ਜਿੱਤ ਕੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਸੁੱਚਾ ਸਿੰਘ ਸਾਬਕਾ ਅਥਲੀਟ ਰਹਿ ਚੁੱਕੇ ਹਨ, ਜਿਨ੍ਹਾਂ ਨੇ 400 ਤੋਂ 200 ਮੀਟਰ ਦੌੜ ਵਿੱਚ ਕਈ ਰਿਕਾਰਡ ਕਾਇਮ ਕੀਤੇ ਸਨ। ਪਰ, ਇਸ ਸਾਬਕਾ ਅਥਲੀਟ ਨੂੰ ਆਪਣੇ ਪ੍ਰਦਰਸ਼ਨ ਜਿੰਨਾ ਹੌਸਲਾ ਅਫਜਾਈ ਸਰਕਾਰਾਂ ਵਲੋਂ ਉਸ ਸਮੇਂ ਨਹੀਂ ਮਿਲਿਆ, ਜਦੋਂ ਅਸਲ ਵਿੱਚ ਇਸ ਦੀ ਜ਼ਿਆਦਾ ਲੋੜ ਸੀ। ਪਰ, ਚਲੋ ਆਖਿਰ 54 ਸਾਲ ਬਾਅਦ ਹੀ ਸਹੀ, ਸਾਬਕਾ ਅਥਲੀਟ ਸੁੱਚਾ ਸਿੰਘ ਨੂੰ ਅਰਜੁਨ ਐਵਾਰਡ ਮਿਲਣ ਜਾ ਰਿਹਾ ਹੈ।

ਸੁੱਚਾ ਸਿੰਘ ਨੇ ਜਿੱਤੇ ਇਹ ਐਵਾਰਡ

ਸਾਬਕਾ ਅਥਲੀਟ ਸੁੱਚਾ ਸਿੰਘ ਨੇ 1970 ਵਿੱਚ ਬੈਂਕਾਕ ਵਿੱਚ ਹੋਈਆਂ 6th ਏਸ਼ਿਆਈ ਖੇਡਾਂ ਵਿੱਚ 400 ਮੀਟਰ ਦੌੜ ਵਿੱਚ ਵੀ ਕਾਂਸੀ ਦਾ ਤਗ਼ਮਾ ਜਿੱਤਿਆ ਸੀ। 1975 ਵਿੱਚ, ਉਨ੍ਹਾਂ ਨੇ ਦੱਖਣੀ ਕੋਰੀਆ ਵਿੱਚ ਹੋਈ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 4×400 ਮੀਟਰ ਰਿਲੇਅ ਦੌੜ ਵਿੱਚ ਸੋਨ ਤਗ਼ਮਾ ਜਿੱਤਿਆ। ਸੁੱਚਾ ਸਿੰਘ ਰਿਲੇਅ ਦੌੜ ਅਤੇ 100 ਮੀਟਰ, 200 ਮੀਟਰ, 400 ਮੀਟਰ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਰਹੇ ਹਨ।