Connect with us

India

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੇ ਸਭ ਨੂੰ ਕੀਤਾ ਹੈਰਾਨ, ਕਿਹਾ ਖੁਦਕੁਸ਼ੀ ਨਹੀਂ ਕਤਲ ਦਾ ਮਾਮਲਾ, ਕੀਤੀ ਜਾਵੇ ਜਾਂਚ

Published

on

ਹਿੰਦੀ ਜਗਤ ਦੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਵੱਲੋਂ ਅਚਨਚੇਤ ਖੁਦਕੁਸ਼ੀ ਕਰਨ ਤੋਂ ਬਾਅਦ ਬਾਲੀਵੁੱਡ, ਰਾਜਨੀਤਿਕ ਦੇ ਨਾਲ ਨਾਲ ਦੇਸ਼ ਦੇ ਲੋਕ ਵੀ ਹੈਰਾਨ ਹਨ। ਸੋਸ਼ਲ ਮੀਡੀਆ ਤੇ ਹਰ ਇੱਕ ਦਾ ਦਰਦ ਦਿਖਾਈ ਦਿੱਤਾ। ਇੱਥੇ ਹੀ ਜਦੋ ਸੁਸ਼ਾਂਤ ਸਿੰਘ ਰਾਜਪੂਤ ਦੇ ਰਿਸ਼ਤੇਦਾਰਾਂ ਨਾਲ ਗੱਲ ਹੋਈ ਤਾਂ ਓਹਨਾ ਨੇ ਕਿਹਾ ਸੁਸ਼ਾਂਤ ਸੁਸਾਇਡ ਕਰ ਹੀ ਨਹੀਂ ਸਕਦਾ। ਇਸਦਾ ਕਤਲ ਹੋਇਆ ਹੈ ਪੁਲਿਸ ਨੂੰ ਇਸ ਉੱਤੇ ਕਰਵਾਈ ਕਰਨੀ ਚਾਹੀਦੀ ਹੈ।

ਸੁਸ਼ਾਂਤ ਸਿੰਘ ਦੀ ਮੌਤ ਦੀ ਖਬਰ ਤੋ ਬਾਅਦ ਜਨ ਅਧਿਕਾਰ ਪਾਰਟੀ ਦੇ ਮੁੱਖ ਪੱਪੂ ਯਾਦਵ ਸੁਸ਼ਾਂਤ ਦੇ ਘਰ ਪਟਨਾ ਵਿਖੇ ਪਹੁੰਚੇ ਤੇ ਮੀਡੀਆ ਨਾਲ ਗੱਲ ਬਾਅਦ ਕਰਦਿਆਂ ਕਿਹਾ ਸੁਸ਼ਾਂਤ ਖੁਦਕੁਸ਼ੀ ਨਹੀਂ ਕਰ ਸਕਦਾ। ਓਹਨਾ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਸੀਬੀਆਈ ਵੱਲੋਂ ਕਾਰਵਾਈ ਕਰਵਾਈ ਜਾਵੇ।