National
Diwali ਤੋਂ ਬਾਅਦ ਦਿੱਲੀ ਦੇ ਲੋਕਾਂ ਦਾ ਗੈਸ ਚੇਂਬਰ ਵਿੱਚ ਸਾਹ ਲੈਣਾ ਹੋਇਆ ਔਖਾ
ਬੀਤੀ ਰਾਤ ਦਿਵਾਲੀ ਦੇ ਤਿਉਹਾਰ ਤੋਂ ਬਾਅਦ ਦਿੱਲੀ ਦੇ ਆਬੋ ਹਵਾ ਦੀ ਸਥਿਤੀ ਕਾਫੀ ਜਿਆਦਾ ਵਿਗੜ ਗਈ ਹੈ। ਇਸ ਵਕਤ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ AQI 400 ਨੂੰ ਪਾਰ ਕਰ ਗਿਆ ਹੈ। ਜਿਸ ਤੋਂ ਬਾਅਦ ਦਿੱਲੀ ਸਰਕਾਰ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੀ ਹੈ। ਦਿੱਲੀ ਸਰਕਾਰ ਦੇ ਵਾਤਾਵਰਣ ਮੰਤਰੀ ਸ੍ਰੀ ਗੋਪਾਲ ਰਾਏ ਨੇ ਅੱਜ ਐਂਟੀ ਸਮੋਕਗੰਨ ਦੀਆਂ 200 ਗੱਡੀਆਂ ਤਿਆਰ ਕਰਕੇ ਦਿੱਲੀ ਵਿੱਚ ਪਾਣੀ ਦੇ ਛਿੜਕਾਵ ਲਈ ਭੇਜ ਦਿੱਤੀਆਂ ਹਨ। ਇਹ ਸਮੋਕਗੰਨ ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ਤੇ ਜਾ ਕੇ ਹਵਾ ਵਿੱਚ ਪਾਣੀ ਦਾ ਛਿੜਕਾਓ ਕਰੇਗੀ ਅਤੇ ਜਿੱਤੇ ਕਿੱਥੇ ਧੂਲ ਮਿੱਟੀ ਉੱਡ ਰਹੀ ਹੋਵੇਗੀ ਉਸ ਨੂੰ ਪਾਣੀ ਦੇ ਪ੍ਰੈਸ਼ਰ ਨਾਲ ਬਿਠਾਉਣ ਦਾ ਕੰਮ ਕਰੇਗੀ।
ਮੰਤਰੀ ਗੁਰਪਾਲ ਰਾਏ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਨਾਲ ਪ੍ਰਦੂਸ਼ਣ ਵਿੱਚ ਕੁਝ ਹੱਦ ਤੱਕ ਕਮੀ ਦੇਖਣ ਨੂੰ ਮਿਲ ਸਕਦੀ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪੂਰੀ ਦਿੱਲੀ ਦੇ ਵਿੱਚ 200 ਅਜਿਹੀ ਸਮੋਕਗੰਨ ਗੱਡੀਆਂ ਦਿੱਲੀ ਵਿੱਚ ਪੂਰੇ ਤਿੰਨ ਮਹੀਨੇ ਚੱਲਣਗੀਆਂ। ਇਸ ਦੇ ਨਾਲ ਹੀ ਉਹਨਾਂ ਅਹਿਮ ਜਾਣਕਾਰੀ ਦਿੰਦੇ ਆ ਕਿਹਾ ਕਿ ਦਿੱਲੀ ਸਰਕਾਰ ਦੀ ਵੈੱਬਸਾਈਟ ਅਤੇ ਦਿੱਲੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ ਨੰਬਰ ਤੇ ਸ਼ਿਕਾਇਤ ਅਤੇ ਸੁਝਾਅ ਦੇਣ ਦੀ ਵੀ ਗੱਲ ਆਖੀ।