Connect with us

International

ਪੰਜਾਬ ਤੋਂ ਬਾਅਦ ਹੁਣ ਇੱਥੇ ਭੂਚਾਲ ਨੇ ਹਿਲਾਈ ਧਰਤੀ, ਜ਼ਖ਼ਮੀ ਹੋਏ ਲੋਕ !

Published

on

ਵੱਡੀ ਖ਼ਬਰ ਈਰਾਨ ਤੋਂ ਸਾਹਮਣੇ ਆਈ ਹੈ, ਜਿੱਥੇ ਭੂਚਾਲ ਦੇ ਜ਼ੋਰਦਾਰ ਝਟਕੇ ਲੱਗੇ ਹਨ। ਦੱਸ ਦੇਈਏ ਕਿ ਈਰਾਨ ਦੇ ਦੱਖਣ-ਪੱਛਮੀ ਸੂਬੇ ਖੁਜ਼ੇਸਤਾਨ ‘ਚ 5.6 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਕਾਰਨ ਘੱਟੋ-ਘੱਟ 29 ਲੋਕ ਜ਼ਖਮੀ ਹੋ ਗਏ, ਇਸ ਸਬੰਧੀ ਜਾਣਕਾਰੀ ਅਰਧ-ਸਰਕਾਰੀ ਫਾਰਸ ਨਿਊਜ਼ ਏਜੰਸੀ ਵੱਲੋਂ ਦਿੱਤੀ ਗਈ ਹੈ।

ਸਿਨਹੂਆ ਨਿਊਜ਼ ਏਜੰਸੀ ਨੇ ਫਾਰਸ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਭੂਚਾਲ ਸਥਾਨਕ ਸਮੇਂ ਅਨੁਸਾਰ ਸਵੇਰੇ 7:32 ‘ਤੇ ਆਇਆ, ਜਿਸ ਦਾ ਕੇਂਦਰ ਹਾਫਟਕੇਲ ਕਾਉਂਟੀ ਵਿਚ ਸੀ। ਭੂਚਾਲ 10 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ, ਜਿਸ ਨੇ ਮਸਜਿਦ ਸੋਲੇਮੈਨ ਕਾਉਂਟੀ ਨੂੰ ਵੀ ਹਿਲਾ ਦਿੱਤਾ।

ਦੂਜੇ ਪਾਸੇ ਭੂਚਾਲ ਦਾ ਪ੍ਰਭਾਵ ਸੂਬਾਈ ਰਾਜਧਾਨੀ ਅਹਵਾਜ ਵਿੱਚ ਵੀ ਮਹਿਸੂਸ ਕੀਤਾ ਗਿਆ। ਫਾਰਸ ਨੇ ਖੁਜ਼ੇਸਤਾਨ ਦੇ ਗਵਰਨਰ ਮੁਹੰਮਦ ਰਜ਼ਾ ਮਾਵਲੀਜ਼ਾਦੇਹ ਦੇ ਹਵਾਲੇ ਨਾਲ ਕਿਹਾ ਕਿ ਇਕ ਬੱਚੇ ਦੀ ਲੱਤ ਟੁੱਟ ਗਈ ਸੀ, ਜਿਸ ਨੂੰ ਛੱਡ ਕੇ ਸਾਰੇ ਜ਼ਖਮੀਆਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।

ਮਾਵਲੀਜ਼ਾਦੇਹ ਨੇ ਦੱਸਿਆ ਕਿ ਭੂਚਾਲ ਕਾਰਨ ਮਸਜਿਦ ਸੁਲੇਮਾਨ ਦੀਆਂ 296 ਰਿਹਾਇਸ਼ੀ ਇਕਾਈਆਂ ਨੂੰ ਨੁਕਸਾਨ ਪਹੁੰਚਿਆ ਹੈ। ਫਾਰਸ ਮੁਤਾਬਕ 58 ਪੂਰੀ ਤਰ੍ਹਾਂ ਨਾਲ ਲੈਸ ਬਚਾਅ ਕਰਮਚਾਰੀਆਂ ਸਮੇਤ 12 ਬਚਾਅ ਟੀਮਾਂ ਨੂੰ ਭੂਚਾਲ ਪ੍ਰਭਾਵਿਤ ਇਲਾਕਿਆਂ ‘ਚ ਭੇਜਿਆ ਗਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੁੱਖ ਭੂਚਾਲ ਤੋਂ ਬਾਅਦ ਖੁਜ਼ੇਸਤਾਨ ਵਿੱਚ 10 ਤੋਂ ਵੱਧ ਝਟਕੇ ਦਰਜ ਕੀਤੇ ਗਏ ਸਨ, ਜਿਸ ਵਿੱਚ ਸਭ ਤੋਂ ਵੱਡਾ 5.2 ਮਾਪਿਆ ਗਿਆ ਸੀ। ਫਿਲਹਾਲ ਰਾਹਤ-ਬਚਾਅ ਕਾਰਜ ਜਾਰੀ ਹੈ।