Governance
ਰਾਜਾ ਵੜਿੰਗ ਤੋਂ ਬਾਅਦ ਸੁਖੀ ਰੰਧਾਵਾ ਅਤੇ ਸੰਗਤ ਸਿੰਘ ਗਿਲਜੀਆਂ ਵਲੋਂ ਵੀ ਆਬਕਾਰੀ ਘਾਟੇ ਦੀ ਜਾਂਚ ਅਤੇ CS ਨੂੰ ਹਟਾਉਣ ਦੀ ਮੰਗ

ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵਿਰੁੱਧ ਮੰਤਰੀਆਂ ਦੀ ਬਗਾਵਤ ਰੁਕਣ ਦਾ ਨਾਂਅ ਨਹੀਂ ਲੈ ਰਹੀ। ਪਹਿਲਾਂ ਰਾਜਾ ਵੜਿੰਗ ਨੇ ਟਵੀਟ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕੀਤੀ ਕਿ ਕੁਰਨ ਅਵਤਾਰ ਸਿੰਘ ਨੂੰ ਮੁਖ ਸਕੱਤਰ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ। ਰਾਜਾ ਵੜਿੰਗ ਨੇ ਲਿਖਿਆ-

ਪਿਆਰੇ @capt_amarinder ਜੀ,
ਇਹ ਮੇਰੀ ਬੇਨਤੀ ਹੈ ਕਿ ਮੁੱਖ ਸਕੱਤਰ ਸ੍ਰੀ ਕਰਨ ਅਵਤਾਰ ਸਿੰਘ ਦੇ ਖਿਲਾਫ 600ਕਰੋੜ ਰੁਪਏ ਤੋਂ ਵੱਧ ਦੀ ਆਮਦਨ ਦੇ ਨੁਕਸਾਨ ਬਾਰੇ ਜਾਂਚ ਸ਼ੁਰੂ ਕਰੋ।
ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਕਿਰਪਾ ਕਰਕੇ ਉਸ ਨੂੰ ਮੁੱਖ ਸਕੱਤਰ ਦੇ ਅਹੁਦੇ ਤੋਂ ਹਟਾ ਦਿਓ ਤਾਂ ਜੋ ਉਹ ਜਾਂਚ ਨੂੰ ਪ੍ਰਭਾਵਿਤ ਨਾ ਕਰ ਸਕੇ।
ਰਾਜਾ ਵੜਿੰਗ ਤੋਂ ਬਾਅਦ ਵਾਰੋ ਵਾਰ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਵੀ ਇਸ ਗੱਲ ਦਾ ਸਮਰਥਣ ਕੀਤਾ ਹੈ।
ਸੁਖਜਿੰਦਰ ਰੰਧਾਵਾ ਨੇ ਰਾਜਾ ਵੜਿੰਗ ਦੇ ਟਵੀਟ ਤੇ ਰਿਟਵਿਟ ਕਰਕੇ ਲਿਖਿਆ-

ਮੈਂ ਇਸ ਨਾਲ ਸਹਿਮਤ ਹਾਂ @RajaBrar_INC
ਅਤੇ ਮਾਣਯੋਗ ਮੁੱਖ ਮੰਤਰੀ ਪੰਜਾਬ ਨੂੰ ਅਪੀਲ
@capt_amarinder ਜਾਂਚ ਸ਼ੁਰੂ ਕਰਨ ਲਈ ਤਾਂ ਕਿ ਆਬਕਾਰੀ ਵਿਭਾਗ ਦੇ ਪਿਛਲੇ 3 ਸਾਲਤੋਂ ਹੋਣ ਵਾਲੇ ਮਾਲੀਏ ਦੇ ਨੁਕਸਾਨ ਲਈ ਕਿਸੇ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕੇ।
ਇਸ ਤੋਂ ਬਾਅਦ ਸੰਗਤ ਸਿੰਘ ਗਿਲਜੀਆਂ ਨੇ ਵੀ ਟਵੀਟ ਕਰਕੇ ਰਾਜਾ ਵੜਿੰਗ ਅਤੇ ਸੁਖਜਿੰਦਰ ਰੰਧਾਵਾ ਦਾ ਸਮਰਥਣ ਕੀਤਾ। ਗਿਲਜੀਆਂ ਨੇ ਲਿਖਿਆ-

ਮੈਂ ਇਸ ਦੇ ਵਿਚਾਰਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਅਤੇ ਇਸਦੀ ਪੁਸ਼ਟੀ ਕਰਦਾ ਹਾਂ @RajaBrar_INC ਅਤੇ
@Sukhjinder_INC ਅਤੇ ਨਿਮਰਤਾ ਨਾਲ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕੀਤੀ ਕਿ ਉਹ ਪਿਛਲੇ 3 ਸਾਲਾਂ ਵਿੱਚ ਆਬਕਾਰੀ ਵਿਭਾਗ ਨੂੰ ਹੋਣ ਵਾਲੇ ਮਾਲੀਏ ਦੇ ਨੁਕਸਾਨ ਦੇ ਮਾਮਲੇ ਦੀ ਜਾਂਚ ਸ਼ੁਰੂ ਕਰਨ।