Connect with us

Punjab

ਪੰਜਾਬ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਖਲ ਉਪਰੰਤ ਮੈਡੀਕਲ ਅਫਸਰ ਦੀ ਸਹਾਇਕ ਪ੍ਰੋਫੈਸਰ ਵੱਜੋਂ ਹੋਈ ਪੱਦ-ਉਨਤੀ

Published

on

ਚੰਡੀਗੜ੍ਹ:

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਖਲ ਉਪਰੰਤ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਪੰਜਾਬ ਵੱਲੋਂ ਡਾ.ਸਤਨਾਮ ਸਿੰਘ, ਮੈਡੀਕਲ ਅਫਸਰ ਆਰਥੋਪੈਡਿਕਸ ਨੂੰ ਬਤੌਰ ਸਹਾਇਕ ਪ੍ਰੋਫੈਸਰ ਆਰਥੋਪੈਡਿਕਸ ਵੱਜੋਂ ਪੱਦ-ਉਨਤੀ ਦਿੱਤੀ ਗਈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕਮਿਸ਼ਨ ਦੀ ਗੈਰ-ਸਰਕਾਰੀ ਮੈਂਬਰ ਪਰਮਜੀਤ ਕੌਰ ਨੇ ਦੱਸਿਆ ਕਿ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਪੰਜਾਬ ਦੇ ਮੈਡੀਕਲ ਅਫਸਰ ਡਾ.ਸਤਨਾਮ ਸਿੰਘ ਨੇ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸਨੂੰ ਰਿਜ਼ਰਵੇਸ਼ਨ ਪਾਲਸੀ ਅਨੁਸਾਰ ਪੱਦ-ਉਨਤੀ ਨਹੀਂ ਦਿੱਤੀ ਗਈ। ਜਿਸ ਸਬੰਧੀ ਕਮਿਸ਼ਨ ਵੱਲੋਂ ਸਬੰਧਤ ਵਿਭਾਗ ਨੂੰ ਮੈਰਿਟ ਦੇ ਅਧਾਰ ‘ਤੇ ਕਾਰਵਾਈ ਕਰਨ ਲਈ ਕਿਹਾ।

ਉਨ੍ਹਾਂ ਅੱਗੇ ਕਿਹਾ ਕਿ ਸਬੰਧਤ ਵਿਭਾਗ ਵੱਲੋਂ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਡਾਕਟਰ ਸਤਨਾਮ ਸਿੰਘ ਨੂੰ ਬਤੌਰ ਅਸਿਸਟੈਂਟ ਪ੍ਰੋਫੈਸਰ ਆਰਥੋਪੈਡਿਕਸ ਵੱਜੋਂ ਪੱਦ-ਉਨਤੀ ਕਰ ਦਿੱਤੀ ਗਈ ਹੈ।