Connect with us

Punjab

ਤੌਬਾ-ਤੌਬਾ ਰੀਲ ਦੇ ਵਾਇਰਲ ਹੋਣ ਮਗਰੋਂ ਕ੍ਰਿਕਟਰ ਹਰਭਜਨ ਸਿੰਘ ਨੇ ਮੰਗੀ ਮੁਆਫ਼ੀ

Published

on

ਹਰਭਜਨ ਸਿੰਘ ਤੌਬਾ-ਤੌਬਾ’ ਰੀਲ ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਸੁਰੇਸ਼ ਰੈਨਾ, ਯੁਵਰਾਜ ਸਿੰਘ ਅਤੇ ਗੁਰਕੀਰਤ ਮਾਨ ਖਿਲਾਫ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਗਈ ਵੀਡੀਓ ਵਿੱਚ ਅਪਾਹਜਾਂ ਦਾ ‘ਮਜ਼ਾਕ’ ਕਰਨ ਦੇ ਦੋਸ਼ ਵਿੱਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਹਰਭਜਨ ਸਿੰਘ, ਸੁਰੇਸ਼ ਰੈਨਾ, ਯੁਵਰਾਜ ਸਿੰਘ ਅਤੇ ਗੁਰਕੀਰਤ ਮਾਨ ਕਾਰਨ ਔਜਲਾ ਅਤੇ ਵਿੱਕੀ ਕੌਸ਼ਲ ਦੇ ਨਵੇਂ ਗਾਣੇ ਤੋਬਾ ਤੋਬਾ ਤੇ ਆਪਣੇ ਵੱਖਰੇ ਅੰਦਾਜ਼ ‘ਚ ਡਾਂਸ ਕੀਤਾ ਅਤੇ ਡਾਂਸ ਕਰਦੇ ਹੋਏ ਦੀ ਰੀਲ ਇੰਸਟਾਗ੍ਰਾਮ ਤੇ ਅਪਲੋਡ ਵੀ ਕੀਤੀ ਹੈ।

ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਸੁਰੇਸ਼ ਰੈਨਾ, ਯੁਵਰਾਜ ਸਿੰਘ ਅਤੇ ਗੁਰਕੀਰਤ ਮਾਨ ਖਿਲਾਫ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਗਈ ਵੀਡੀਓ ‘ਚ ਅਪਾਹਜਾਂ ਦਾ ‘ਮਜ਼ਾਕ’ ਉਡਾਉਣ ਦੇ ਦੋਸ਼ ‘ਚ ਪੁਲਸ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਦੇ ਨਾਲ ਹੀ ਪੈਰਾ ਬੈਡਮਿੰਟਨ ਖਿਡਾਰਨ ਮਾਨਸੀ ਨੇ ਵੀ ਹਰਭਜਨ ਸਿੰਘ ਦੀ ਸਖ਼ਤ ਆਲੋਚਨਾ ਕੀਤੀ ਸੀ ਅਤੇ ਕਿਹਾ ਸੀ ਕਿ ਇੰਸਟਾਗ੍ਰਾਮ ‘ਤੇ ਅਪਲੋਡ ਕੀਤਾ ਗਿਆ ਇਹ ਵੀਡੀਓ ਬਹੁਤ ਮਾੜੀ ਮਿਸਾਲ ਕਾਇਮ ਕਰਦਾ ਹੈ। ਇਸ ਵੀਡੀਓ ਨੂੰ ਹੁਣ ਡਿਲੀਟ ਕਰ ਦਿੱਤਾ ਗਿਆ ਹੈ।

CRICKTER ਹਰਭਜਨ ਸਿੰਘ ਨੇ ਮੰਗੀ ਮੁਆਫ਼ੀ… 

ਇਹ ਹਰਕਤ ਤੋਂ ਬਾਦ ਹੁਣ ਹਰਭਜਨ ਸਿੰਘ ਭੱਜੀ ਨੇ ਇੰਸਟਾਗ੍ਰਾਮ ‘ਤੇ ਪੋਸਟ ਸ਼ੇਅਰ ਕਰਦੇ ਹੋਏਈ ਮੁਆਫੀ ਮੰਗੀ ਹੈ।  ਲਿਖਿਆ, “ਬਸ ਆਪਣੇ ਉਨ੍ਹਾਂ ਲੋਕਾਂ ਨੂੰ ਸਪੱਸ਼ਟ ਕਰਨਾ ਚਾਹੁੰਦਾ ਸੀ ਜੋ ਇੱਥੇ ਇੰਗਲੈਂਡ ਵਿੱਚ ਚੈਂਪੀਅਨਸ਼ਿਪ ਜਿੱਤਣ ਤੋਂ ਬਾਅਦ ਸਾਡੇ ਵੀਡੀਓ ਬਾਰੇ ਸੋਸ਼ਲ ਮੀਡੀਆ ‘ਤੇ ਸ਼ਿਕਾਇਤ ਕਰ ਰਹੇ ਹਨ। ਅਸੀਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਸੀ। ਅਸੀਂ ਹਰੇਕ ਵਿਅਕਤੀ ਅਤੇ ਭਾਈਚਾਰੇ ਦਾ ਸਨਮਾਨ ਕਰਦੇ ਹਾਂ। ਇਹ ਵੀਡੀਓ ਸਿਰਫ 15 ਦਿਨਾਂ ਤੱਕ ਲਗਾਤਾਰ ਕ੍ਰਿਕਟ ਖੇਡਣ ਤੋਂ ਬਾਅਦ ਸਾਡੇ ਸਰੀਰ ਨੂੰ ਦਰਸਾਉਂਣ ਲਈ ਸੀ, ਫ਼ਿਰ ਵੀ ਜੇਕਰ ਲੋਕ ਸੋਚਦੇ ਹਨ ਕਿ ਅਸੀਂ ਕੁਝ ਗ਼ਲਤ ਕੀਤਾ ਹੈ, ਤਾਂ ਮੈਂ ਮੁਆਫ਼ੀ ਮੰਗਦਾ ਹਾਂ. ਕ੍ਰਿਪਾ ਕਰਕੇ ਇਸਨੂੰ ਇੱਥੇ ਹੀ ਰੋਕੀਏ ਅਤੇ ਅੱਗੇ ਵਧੀਏ, ਖੁਸ਼ ਅਤੇ ਤੰਦਰੁਸਤ ਰਹੋ।”