Sports
ਅਹਿਮਦਾਬਾਦ: ਭਾਰਤ ਤੇ ਆਸਟ੍ਰੇਲੀਆ ਦੀਆਂ ਟੀਮਾਂ ਨੂੰ ਅਕਸ਼ਰ ਰਿਵਰ ਕਰੂਜ਼ ਰੈਸਟੋਰੈਂਟ ਵਿਖੇ ਰਾਤ ਦੇ ਖਾਣੇ ਲਈ ਦਿੱਤਾ ਗਿਆ ਸੱਦਾ

ਅਹਿਮਦਾਬਾਦ 18 ਨਵੰਬਰ 2023: ਵਿਸ਼ਵ ਕੱਪ 2023 ਦਾ ਫਾਈਨਲ ਮੈਚ 19 ਨਵੰਬਰ ਨੂੰ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ‘ਚ ਹੋਣ ਜਾ ਰਿਹਾ ਹੈ ਅਤੇ ਦੋਵੇਂ ਟੀਮਾਂ ਫਾਈਨਲ ਲਈ ਅਹਿਮਦਾਬਾਦ ਪਹੁੰਚ ਗਈਆਂ ਹਨ। ਅਜਿਹੇ ‘ਚ ਅਹਿਮਦਾਬਾਦ ‘ਚ ਸਾਬਰਮਤੀ ਨਦੀ ‘ਤੇ ਸਥਿਤ ਰਿਵਰ ਕਰੂਜ਼ ਰੈਸਟੋਰੈਂਟ ਦੀ ਟੀਮ ਦੋਵਾਂ ਟੀਮਾਂ ਨੂੰ ਡਿਨਰ ਲਈ ਸੱਦਾ ਦੇਣ ਜਾ ਰਹੀ ਹੈ।
ਅਕਸ਼ਰ ਕਰੂਜ਼ ਦੇ ਨਿਰਦੇਸ਼ਕ ਨੇ ਏਐਨਆਈ ਨਾਲ ਗੱਲਬਾਤ ਵਿੱਚ ਦੱਸਿਆ ਕਿ ਉਨ੍ਹਾਂ ਦੀ ਤਰਫੋਂ ਇੱਕ ਪ੍ਰਸਤਾਵ ਭੇਜਿਆ ਗਿਆ ਹੈ ਅਤੇ ਗੱਲਬਾਤ ਅਜੇ ਜਾਰੀ ਹੈ। ਰਿਵਰ ਕਰੂਜ਼ ਰੈਸਟੋਰੈਂਟ ਵਿੱਚ ਹੁਣੇ ਤੋਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਸ਼ੁੱਧ ਸ਼ਾਕਾਹਾਰੀ ਮੇਨੂ ਹੋਵੇਗਾ ਅਤੇ ਬਾਜਰੇ ਦੀ ਆਈਟਮ ਸਪੈਸ਼ਲ ਡਿਸ਼ ਤਿਆਰ ਕੀਤੀ ਜਾਵੇਗੀ। ਇਸ ਤੋਂ ਇਲਾਵਾ ਢੋਕਲਾ, ਖਮਾਣ ਵਰਗੀਆਂ ਮਸ਼ਹੂਰ ਗੁਜਰਾਤੀ ਵਸਤਾਂ ਤਿਆਰ ਕੀਤੀਆਂ ਜਾਣਗੀਆਂ।