National
ਏਅਰ ਇੰਡੀਆ ਐਕਸਪ੍ਰੈੱਸ ਫਲਾਈਟ ਦੇ ਇੰਜਣ ਨੂੰ ਲੱਗੀ ਅੱਗ,ਕਰਵਾਈ ਗਈ ਐਮਰਜੈਂਸੀ ਲੈਂਡਿੰਗ
ਏਅਰ ਇੰਡੀਆ ਐਕਸਪ੍ਰੈਸ ਦੇ ਇੱਕ ਜਹਾਜ਼ ਦੇ ਇੰਜਣ ਵਿੱਚ ਅੱਗ ਲੱਗਣ ਤੋਂ ਬਾਅਦ ਅਬੂ ਧਾਬੀ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕੀਤੀ ਗਈ। ਇਹ ਫਲਾਈਟ ਆਬੂ ਧਾਬੀ ਤੋਂ ਕਾਲੀਕਟ ਆ ਰਹੀ ਸੀ। ਏਅਰ ਇੰਡੀਆ ਐਕਸਪ੍ਰੈਸ ਮੁਤਾਬਕ ਸਾਰੇ 184 ਯਾਤਰੀ ਸੁਰੱਖਿਅਤ ਹਨ।
ਡੀਜੀਸੀਏ ਨੇ ਜਾਣਕਾਰੀ ਦਿੱਤੀ ਹੈ ਕਿ ਏਅਰ ਇੰਡੀਆ ਐਕਸਪ੍ਰੈਸ ਬੀ737-800 ਏਅਰਕ੍ਰਾਫਟ ਜੋ ਫਲਾਈਟ ਨੰਬਰ IX 348 ਵਜੋਂ ਕੰਮ ਕਰ ਰਿਹਾ ਸੀ, ਉਸ ਦੇ ਇੰਜਣ ਨੰਬਰ 1 ਵਿੱਚ ਅੱਗ ਲੱਗਣ ਕਾਰਨ ਵਾਪਸ ਮੋੜ ਦਿੱਤਾ ਗਿਆ ਸੀ। ਡੀਜੀਸੀਏ ਨੇ ਕਿਹਾ ਕਿ VT-AYC ਨੰਬਰ ਨਾਲ ਰਜਿਸਟਰਡ ਜਹਾਜ਼ ਅੱਗ ਲੱਗਣ ਸਮੇਂ 1000 ਫੁੱਟ ਦੀ ਉਚਾਈ ‘ਤੇ ਸੀ।
ਕੋਚੀਨ ਵਿੱਚ ਸ਼ਾਰਜਾਹ ਤੋਂ ਆ ਰਹੇ ਏਅਰ ਇੰਡੀਆ ਐਕਸਪ੍ਰੈਸ ਜਹਾਜ਼ ਦੀ ਐਮਰਜੈਂਸੀ ਲੈਂਡਿੰਗ
ਇਸ ਤੋਂ ਪਹਿਲਾਂ ਸ਼ਾਰਜਾਹ ਤੋਂ ਆ ਰਹੇ ਏਅਰ ਇੰਡੀਆ ਐਕਸਪ੍ਰੈਸ ਦੇ ਜਹਾਜ਼ ਨੂੰ ਪਿਛਲੇ ਐਤਵਾਰ ਕੇਰਲ ਦੇ ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ ਸੀ। ਜਹਾਜ਼ ਵਿੱਚ ਹਾਈਡ੍ਰੌਲਿਕ ਨੁਕਸ ਸੀ। ਕੋਚੀਨ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਸੀਆਈਏਐਲ) ਦੇ ਬੁਲਾਰੇ ਦੇ ਅਨੁਸਾਰ, ਸ਼ਾਰਜਾਹ ਤੋਂ 193 ਯਾਤਰੀਆਂ ਅਤੇ ਸਾਰੇ 6 ਚਾਲਕ ਦਲ ਦੇ ਮੈਂਬਰਾਂ ਨੂੰ ਲੈ ਕੇ ਉਡਾਣ IX 412 ਸੁਰੱਖਿਅਤ ਸੀ, ਸਾਰਿਆਂ ਨੂੰ ਸੁਰੱਖਿਅਤ ਉਤਾਰਿਆ ਗਿਆ। ਘਟਨਾ ਤੋਂ ਬਾਅਦ ਹਵਾਈ ਅੱਡੇ ‘ਤੇ ਪੂਰੀ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ।