Connect with us

India

129 ਭਾਰਤੀਆਂ ਦੀ ਵਤਨ ਹੋਈ ਵਾਪਸੀ

Published

on

ਚੰਡੀਗੜ੍ਹ, 27 ਜੂਨ (ਬਲਜੀਤ ਮਰਵਾਹਾ): ਦੇਸ਼ ਦੁਨੀਆ ਵਿਖੇ ਕੋਰੋਨਾ ਦੇ ਫੈਲਾਅ ਤੋਂ ਬਾਅਦ ਵਿਦੇਸ਼ ਵਿਚ ਫਸੇ ਭਾਰਤੀਆਂ ਨੂੰ ਵੰਦੇ ਭਾਰਤ ਮਿਸ਼ਨ ਤਹਿਤ ਭਾਰਤ ਲਿਆਂਦਾ ਜਾ ਰਿਹਾ ਹੈ।


ਏਅਰ ਇੰਡੀਆ ਦੀ ਇਕ ਉਡਾਣ ਨੰ. ਏਆਈ 1928 ਦੇ ਵਿਚ 129 ਭਾਰਤੀਆਂ ਨੂੰ ਬੋਰੀਸਪੋਲ (ਯੂਕਰੇਨ) ਤੋਂ ਦਿੱਲੀ ਰਾਹੀਂ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ‘ਤੇ ਲੈ ਆਇਆ ਗਿਆ।

ਇਨ੍ਹਾਂ ਯਾਤਰੀਆਂ ਵਿੱਚੋ ਜ਼ਿਆਦਾਤਰ ਪੰਜਾਬ ਅਤੇ ਆਸ ਪਾਸ ਦੇ ਰਾਜਾਂ ਨਾਲ ਸਬੰਧਤ ਹਨ। ਦੱਸਣਯੋਗ ਹੈ ਕਿ ਇਹਨਾਂ ਯਾਤਰੀਆਂ ਨੂੰ ਰਾਜ ਸਰਕਾਰ ਦੀ ਨਿਗਰਾਨੀ ਹੇਠ ਆਪਣੇ ਜ਼ਿਲ੍ਹਿਆਂ ਵਿੱਚ ਪਹੁੰਚਣਗੇ ਜਿਥੇ ਉਨ੍ਹਾਂ ਨੂੰ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇਕਾਂਤਵਾਸ ਕੀਤਾ ਜਾਵੇਗਾ।