National
ਸਵੀਡਨ ‘ਚ ਏਅਰ ਇੰਡੀਆ ਦੇ ਜਹਾਜ਼ ਦੀ ਹੋਈ ਐਮਰਜੈਂਸੀ ਲੈਂਡਿੰਗ, 300 ਯਾਤਰੀ ਫਸੇ ਹਵਾ ‘ਚ….

ਏਅਰ ਇੰਡੀਆ ਦੇ ਜਹਾਜ਼ ਦੀ ਸਵੀਡਨ ਵਿੱਚ ਐਮਰਜੈਂਸੀ ਲੈਂਡਿੰਗ ਹੋਈ। ਦੱਸ ਦੇਈਏ ਕਿ ਇਸ ਦੌਰਾਨ ਜਹਾਜ਼ ਵਿੱਚ ਕਰੀਬ 300 ਯਾਤਰੀ ਸਵਾਰ ਸਨ। ਜਾਣਕਾਰੀ ਮੁਤਾਬਕ ਲੈਂਡਿੰਗ ਦਾ ਕਾਰਨ ਤਕਨੀਕੀ ਖਰਾਬੀ ਦੱਸਿਆ ਜਾ ਰਿਹਾ ਹੈ। ਏਅਰ ਇੰਡੀਆ ਨੇਵਾਰਕ (ਯੂ.ਐੱਸ.)-ਦਿੱਲੀ ਦੀ ਉਡਾਣ (AI106) ਜਿਸ ‘ਚ ਲਗਭਗ 300 ਯਾਤਰੀ ਸਵਾਰ ਸਨ, ਨੂੰ ਤਕਨੀਕੀ ਖਰਾਬੀ ਆਉਣ ਤੋਂ ਬਾਅਦ ਸਵੀਡਨ ਦੇ ਸਟਾਕਹੋਮ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ।
ਹਾਲਾਂਕਿ ਸਾਰੇ ਯਾਤਰੀ ਸੁਰੱਖਿਅਤ ਹਨ। ਇਸ ਦੇ ਨਾਲ ਹੀ ਸੁਰੱਖਿਆ ਦੇ ਮੱਦੇਨਜ਼ਰ ਐਮਰਜੈਂਸੀ ਲੈਂਡਿੰਗ ਦੇ ਮੱਦੇਨਜ਼ਰ ਹਵਾਈ ਅੱਡੇ ‘ਤੇ ਵੱਡੀ ਗਿਣਤੀ ‘ਚ ਫਾਇਰ ਇੰਜਨ ਵੀ ਤਾਇਨਾਤ ਕੀਤੇ ਗਏ ਸਨ। ਜਾਣਕਾਰੀ ਮੁਤਾਬਕ ਟੇਕ ਆਫ ਤੋਂ ਬਾਅਦ ਜਹਾਜ਼ ਦੇ ਇਕ ਇੰਜਣ ‘ਚੋਂ ਤੇਲ ਲੀਕ ਹੋਣ ਲੱਗਾ, ਜਿਸ ਤੋਂ ਬਾਅਦ ਸਵੀਡਨ ‘ਚ ਹੀ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾਉਣ ਦਾ ਫੈਸਲਾ ਕੀਤਾ ਗਿਆ।