National
ਬੰਬ ਦੀ ਧਮਕੀ ਤੋਂ ਬਾਅਦ ਅਕਾਸਾ ਫਲਾਈਟ ਦੀ ਕਰਵਾਈ ਐਮਰਜੈਂਸੀ ਲੈਂਡਿੰਗ
30ਸਤੰਬਰ 2023: ਬੰਬ ਦੀ ਧਮਕੀ ਕਾਰਨ ਆਕਾਸਾ ਦੀ ਫਲਾਈਟ ਦੀ ਵਾਰਾਣਸੀ ‘ਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ।ਇਹ ਫਲਾਈਟ ਮੁੰਬਈ ਤੋਂ ਵਾਰਾਣਸੀ ਜਾ ਰਹੀ ਸੀ| ਜਿਥੇ ਆਕਾਸ਼ ਏਅਰਲਾਈਨਜ਼ ਦੀ ਉਡਾਣ ‘ਤੇ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਵਾਰਾਣਸੀ ਹਵਾਈ ਅੱਡੇ ‘ਤੇ ਤਣਾਅ ਪੈਦਾ ਹੋ ਗਿਆ। ਏਅਰ ਟ੍ਰੈਫਿਕ ਕੰਟਰੋਲ ਨੇ ਜਹਾਜ਼ ਦੇ ਕਪਤਾਨ ਨੂੰ ਬੰਬ ਦੀ ਧਮਕੀ ਬਾਰੇ ਸੂਚਿਤ ਕੀਤਾ, ਜਿਸ ਤੋਂ ਬਾਅਦ ਸਾਰੀਆਂ ਸੰਭਵ ਐਮਰਜੈਂਸੀ ਪ੍ਰਕਿਰਿਆਵਾਂ ਦਾ ਪਾਲਣ ਕੀਤਾ ਗਿਆ ਅਤੇ ਜਹਾਜ਼ ਨੂੰ ਵਾਰਾਣਸੀ ਵਿੱਚ ਉਤਾਰਿਆ ਗਿਆ।
ਜਹਾਜ਼ ਵੱਖਰੇ ਰਨਵੇ ‘ਤੇ ਉਤਰਿਆ ਅਤੇ ਯਾਤਰੀਆਂ ਨੂੰ ਤੁਰੰਤ ਉਤਾਰ ਦਿੱਤਾ ਗਿਆ। ਸੀਆਈਐਸਐਫ ਦੇ ਜਵਾਨਾਂ ਨੇ ਕਰੀਬ ਇੱਕ ਘੰਟੇ ਤੱਕ ਜਹਾਜ਼ ਦੀ ਬਾਰੀਕੀ ਨਾਲ ਤਲਾਸ਼ੀ ਲਈ। ਹਾਲਾਂਕਿ ਚੈਕਿੰਗ ਦੌਰਾਨ ਕੁਝ ਵੀ ਨਹੀਂ ਮਿਲਿਆ। ਵਾਰਾਣਸੀ ਹਵਾਈ ਅੱਡੇ ਦੇ ਡਾਇਰੈਕਟਰ ਪੁਨੀਤ ਗੁਪਤਾ ਨੇ ਕਿਹਾ, “ਸਭ ਕੁਝ ਆਮ ਵਾਂਗ ਹੈ। ਬੰਬ ਦੀ ਸੂਚਨਾ ਮਿਲਦੇ ਹੀ ਏਅਰਪੋਰਟ ਅਥਾਰਟੀ ਨੇ ਪੂਰੀ ਸਾਵਧਾਨੀ ਵਰਤਦਿਆਂ ਜਾਂਚ ਕੀਤੀ ਅਤੇ ਸਭ ਕੁਝ ਆਮ ਵਾਂਗ ਪਾਇਆ ਗਿਆ। ਇਹ ਫਲਾਈਟ ਵਾਰਾਣਸੀ ਹੀ ਆ ਰਹੀ ਸੀ ਅਤੇ ਇਸ ਨੇ ਇੱਥੇ ਲੈਂਡ ਕਰਨਾ ਸੀ। ਹਾਂ, ਸਾਵਧਾਨੀ ਵਜੋਂ ਜਹਾਜ਼ ਵੱਖਰੇ ਰਨਵੇਅ ‘ਤੇ ਉਤਰਿਆ।