Uncategorized
ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਹੋਏ ਕੋਰੋਨਾ ਇਨਫੈਕਟਿਡ, ਖ਼ੁਦ ਨੂੰ ਕੀਤਾ ਘਰ ‘ਚ ਕੁਆਰੰਟਾਈਨ

ਮਹਾਰਾਸ਼ਟਰ ‘ਚ ਕੋਰੋਨਾ ਦਾ ਕਹਿਰ ਘਟਦਾ ਨਹੀਂ ਬਲਕਿ ਵੱਧਦਾ ਹੀ ਜਾ ਰਿਹਾ ਹੈ। ਮਹਾਰਾਸ਼ਟਰ ‘ਚ ਕੋਰੋਨਾ ਦੇ ਕੇਸ ਦਿਨੋਂ ਦਿਨ ਵੱਧਦੇ ਨਜ਼ਰ ਆ ਰਹੇ ਹਨ। ਇਹ ਵਾਇਰਸ ਇਹੋਂ ਜਿਹਾ ਹੈ ਕਿ ਹੋਲੀ ਹੋਲੀ ਇਹ ਆਪਣੀ ਚਪੇਟ ‘ਚ ਸਭ ਨੂੰ ਲੈ ਰਿਹਾ ਹੈ। ਇਹ ਵਾਇਰਸ ਕਈ ਮਸ਼ਹੂਰ ਅਦਾਕਾਰਾ ਨੂੰ ਹੋ ਰਿਹਾ ਹੈ। ਇਸ ਦੌਰਾਨ ਹੁਣ ਮਸ਼ਹੂਰ ਅਦਾਕਾਰ ਵੀ ਕੋਰੋਨਾ ਇਨਫੈਕਟਿਡ ਹੋ ਚੁੱਕੇ ਹਨ। ਇਹ ਕੋਰੋਨਾ ਇਨਫੈਕਟਿਡ ਹੋਣ ਦੀ ਜਾਣਕਾਰੀ ਖ਼ੁਦ ਅਦਾਕਾਰ ਨੇ ਦਿੱਤੀ ਹੈ। ਉਨ੍ਹਾਂ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਦੌਰਾਨ ਦਿੱਤੀ ਹੈ। ਉਨ੍ਹਾਂ ਸੋਸ਼ਲ ਮੀਡੀਆ ਤੇ ਇਕ ਪੋਸਟ ਸਾਂਝਾ ਕਰਦੇ ਹੋਏ ਖ਼ੁਦ ਨੂੰ ਕੋਰੋਨਾ ਸੰਕ੍ਰਮਿਤ ਦੱਸੀਆ ਹੈ। ਅਕਸ਼ੈ ਕੁਮਾਰ ਨੇ ਆਪਣੇ ਟਵਿੱਟਰ ਅਕਾਊਂਟ ਦਾ ਇਕ ਨੋਟ ਸਾਂਝਾ ਕਰਦੇ ਹੋਏ ਜਾਣਕਾਰੀ ਦਿੱਤੀ ਹੈ। ਇਸ ‘ਚ ਇਹ ਦੱਸਿਆ ਗਿਆ ਹੈ ਕਿ ਕੋਰੋਨਾ ਟੈਸਟ ਦੌਰਾਨ ਉਹ ਕੋਰੋਨਾ ਇਨਫੈਕਟਿਡ ਨਿਕਲੇ ਹਨ। ਇਸ ਦੌਰਾਨ ਉਨ੍ਹਾਂ ਨੇ ਇਹ ਅਪੀਲ ਕੀਤੀ ਕਿ ਮੇਰੇ ਸੰਪਰਕ ‘ਚ ਜੋ ਵੀ ਆਇਆ ਹੈ ਉਹ ਆਪਣਾ ਕੋਰੋਨਾ ਟੈਸਟ ਜ਼ਰੂਰ ਕਰਵਾਉਣ।