Uncategorized
ਸ਼ਰਾਬ ਘੁਟਾਲੇ ਵਿੱਚ ਕਾਂਗਰਸ ਦੇ ਮੰਤਰੀ,ਵਿਧਾਇਕ ਤੇ ਵੱਡੇ ਅਫ਼ਸਰ ਸ਼ਾਮਿਲ
ਬਹੁ-ਕਰੋੜੀ ਸ਼ਰਾਬ ਘੁਟਾਲੇ ਦੀ ਈਡੀ ਵੱਲੋਂ ਮੰਗੀ ਜਾਣਕਾਰੀ ਨਹੀਂ ਦੇ ਰਹੀ ਕੈਪਟਨ ਸਰਕਾਰ
ਬਹੁ-ਕਰੋੜੀ ਸ਼ਰਾਬ ਘੁਟਾਲੇ ਦੀ ਈਡੀ ਵੱਲੋਂ ਮੰਗੀ ਜਾਣਕਾਰੀ ਨਹੀਂ ਦੇ ਰਹੀ ਕੈਪਟਨ ਸਰਕਾਰ
ਸ਼ਰਾਬ ਘੁਟਾਲੇ ਵਿੱਚ ਕਾਂਗਰਸ ਦੇ ਮੰਤਰੀ,ਵਿਧਾਇਕ ਤੇ ਵੱਡੇ ਅਫ਼ਸਰ ਸ਼ਾਮਿਲ
ਈਡੀ ਨੂੰ ਅਜੇ ਤੱਕ ਨਹੀਂ ਭੇਜੀ ਕੋਈ ਰਿਪੋਰਟ
ਪਟਿਆਲਾ,ਲੁਧਿਆਣਾ ਤੇ ਮੁਹਾਲੀ ਦੇ ਐੱਸਐੱਸਪੀ ਨੇ ਨਹੀਂ ਪੇਸ਼ ਕੀਤੀ ਜਾਣਕਾਰੀ
ਹੁਸ਼ਿਆਰਪੂਰ, 24 ਅਗਸਤ –ਨਕਲੀ ਸ਼ਰਾਬ ਮਾਮਲੇ ਮੁੱਦੇ ਨੇ ਪੰਜਾਬ ਵਿੱਚ ਜ਼ੋਰ ਫੜਿਆ,ਅਤੇ ਇਸ ਬਾਰੇ ਪ੍ਰੋਟੈਸਟ ਵੀ ਹੋ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਇਸ ਵਿੱਚ ਵੱਡੇ-ਵੱਡੇ ਲੀਡਰ ਅਫਸਰ ਤੇ ਮੰਤਰੀ ਸ਼ਾਮਿਲ ਹਨ। ਪੰਜਾਬ ਪੁਲਿਸ ਅਤੇ ਆਬਕਾਰੀ ਵਿਭਾਗ ਇਸ ਬਹੁ-ਕਰੋੜੀ ਸ਼ਰਾਬ ਘੁਟਾਲੇ ਵਿਚ ਸ਼ਾਮਿਲ ਸ਼ਰਾਬ ਮਾਫੀਆ ਅਤੇ ਕਾਂਗਰਸ ਦੇ ਵੱਡੇ ਆਗੂਆਂ ਨੂੰ ਬਚਾਉਣ ਵਿਚ ਕੋਈ ਕਸਰ ਨਹੀਂ ਛੱਡ ਰਹੀ। ਇਹ ਕਹਿਣਾ ਹੈ ਸਾਬਕਾ ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਵਿਜੈ ਸਾਂਪਲਾ ਦਾ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਵਾਬ ਦੇਣ ਕੇ,ਕੀ ਕਾਰਨ ਹਨ ਕਿ ਈਡੀ ਐਨਫੋਰਸਮੈਂਟ ਡਾਇਰੈਕਟਰ ਦੇ ਵਾਰ-ਵਾਰ ਮੰਗਣ ‘ਤੇ ਵੀ ਪਟਿਆਲਾ, ਮੋਹਾਲੀ ਅਤੇ ਲੁਧਿਆਣਾ ਵਿਚ ਸ਼ਰਾਬ ਮਾਫੀਆ ਦੇ ਖਿਲਾਫ ਦਰਜ਼ 13 ਤੋਂ ਜਿਆਦਾ ਐਫਆਈਆਰ ਦੀ ਕਾਪੀ, ਸਾਰੀਆਂ ਨਾਮਜਦ ਦੋਸ਼ੀਆਂ ਦੀ ਹਿਸਟਰੀਸ਼ੀਟ, ਬੈਂਕ ਡਿਟੇਲ, ਰੈਵੇਨਿਊ, ਕਾਲ ਡਿਟੇਲ ਅਤੇ ਪੁਲਿਸ ਦੀ ਹੁਣ ਤੱਕ ਦੀ ਜਾਂਚ ਦਾ ਲਿਖਤੀ ਬਿਓਰਾ ਈਡੀ ਨੂੰ ਨਹੀਂ ਦਿੱਤਾ ਜਾ ਰਿਹਾ।
ਮਨੀ ਲਾਂਡਰਿੰਗ ਦਾ ਸ਼ੱਕ ਹੁੰਦੇ ਹੀ ਈਡੀ ਖੁੱਦ-ਬ-ਖੁਦ ਇਨਵੈਸਟੀਗੇਸ਼ਨ ਸ਼ੁਰੂ ਕਰ ਸਕਦਾ ਹੈ। ਸ਼ਰਾਬ ਘੁਟਾਲਾ ਬਹੁ ਕਰੋੜੀ ਹੋਣ ਦੇ ਕਾਰਨ ਈਡੀ ਨੇ ਇਹ ਕੀਤਾ ਵੀ ਅਤੇ ਉਸਦਾ ਪਹਿਲਾ ਕਦਮ ਸੀ ਚਿੱਠੀ ਲਿਖ ਕੇ ਜਾਣਕਾਰੀ ਲੈਣਾ। ਐਸਐਸਪੀ ਪਟਿਆਲਾ ਨੂੰ 6 ਅਤੇ 12 ਜੂਨ ਨੂੰ ਪੱਤਰ ਲਿਖ ਕੇ ਜਾਣਕਾਰੀ ਮੰਗੀ, ਐਸਐਸਪੀ ਮੋਹਾਲੀ ਨੂੰ 17 ਜੂਨ ਨੂੰ ਲਿਖਿਆ, ਐਸਐਸਪੀ ਲੁਧਿਆਣਾ (ਦਿਹਾਤੀ) ਨੂੰ 18 ਜੂਨ ਨੂੰ ਲਿਖਿਆ, ਪਰ ਹਾਲੇ ਤੱਕ ਇਨ੍ਹਾਂ ਵੱਲੋਂ ਈਡੀ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਜਦੋਂ ਜਾਣਕਾਰੀ ਨਹੀਂ ਦਿੱਤੀ ਗਈ ਤਾਂ ਈਡੀ ਦੇ ਅਧਿਕਾਰੀ 16 ਜੂਨ ਨੂੰ ਖੁੱਦ ਐਸਐਸਪੀ ਪਟਿਆਲਾ ਨੂੰ ਮਿਲੇ ਅਤੇ ਜਾਣਕਾਰੀ ਲਿਖਤੀ ਵਿਚ ਦੇਣ ਨੂੰ ਕਿਹਾ ‘ਤੇ ਕੋਈ ਅਸਰ ਨਹੀਂ ਹੋਇਆ। ਈਡੀ ਨੇ ਡੀਜੀਪੀ ਪੰਜਾਬ ਪੁਲਿਸ ਨੂੰ ਅਤੇ ਪੰਜਾਬ ਸਰਕਾਰ ਦੇ ਸਕੱਤਰ ਐਕਸਾਈਜ ਐਂਡ ਟੈਕਸਸੇਸ਼ਨ ਦੋਵਾਂ ਨੂੰ ਪੱਤਰ ਲਿਖ ਕੇ ਜਾਣਕਾਰੀ ਮੰਗੀ ‘ਤੇ ਕੋਈ ਨਹੀਂ ਦਿੱਤੀ ਗਈ। ਇਸ ਨਾਲ ਸਪੱਸ਼ਟ ਹੈ ਕਿ ਕਾਂਗਰਸੀ ਆਗੂਆਂ, ਵਿਧਾਇਕਾਂ, ਮੰਤਰੀਆਂ ਅਤੇ ਅਫਸਰਾਂ ਦੇ ਸ਼ਾਮਿਲ ਹੋਣ ਦੇ ਜੋ ਦੋਸ਼ ਲੱਗ ਰਹੇ ਹਨ ਉਹ ਸੱਚ ਹਨ, ਇਸ ਲਈ ਥੱਲੇ ਤੋਂ ਉਤੇ ਤੱਕ ਸਰਕਾਰੀ ਅਧਿਕਾਰੀ ਈਡੀ ਨੂੰ ਜਾਣਕਾਰੀ ਨਹੀਂ ਦੇ ਰਹੇ।
ਸਾਂਪਲਾ ਨੇ ਅੰਤ ਵਿਚ ਕਿਹਾ ਕਿ ਜਹਿਰੀਲੀ ਸ਼ਰਾਬ ਦੇ ਕਾਰਨ ਜਿੱਥੇ 120 ਤੋਂ ਜਿਆਦਾ ਲੋਕਾਂ ਦੀ ਜਾਨ ਚਲੀ ਗਈ, ਉਥੇ ਹੀ ਨਕਲੀ ਸ਼ਰਾਬ ਦੇ ਕਾਰਨ ਸਰਕਾਰ ਦੇ ਖਜ਼ਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਲੱਗਿਆ ਹੈ ਅਤੇ ਇਹ ਸਬ ਸ਼ਰਾਬ ਮਾਫੀਆ, ਪੁਲਿਸ, ਨੌਕਰਸ਼ਾਹ ਅਤੇ ਉਨ੍ਹਾਂ ਨੂੰ ਸ਼ਹਿ ਦੇਣ ਵਾਲੇ ਕਾਂਗਰਸੀ ਆਗੂਆਂ, ਵਿਧਾਇਕਾਂ ਅਤੇ ਮੰਤਰੀਆਂ ਦੇ ਕਾਰਨ ਹੋ ਰਿਹਾ ਹੈ। ਜੇਕਰ ਅਜਿਹਾ ਨਹੀਂ ਹੈ ਤਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੁਰੰਤ ਆਦੇਸ਼ ਦੀ ਸਾਰੀ ਜਾਣਕਾਰੀ ਈਡੀ ਨੂੰ ਭੇਜਣ।
Continue Reading