Punjab
ਹੁਣ ਇਸ ਦਿਨ ਰੋਪੜ ਪੁਲਿਸ ਦੇ ਨੋਟਿਸ ਦਾ ਜਵਾਬ ਦੇਣ ਪਹੁੰਚੇਗੀ ਅਲਕਾ ਲਾਂਬਾ

ਰੂਪਨਗਰ: ਕਾਂਗਰਸੀ ਆਗੂ ਅਲਕਾ ਲਾਂਬਾ ਹੁਣ 27 ਅਪ੍ਰੈਲ ਨੂੰ ਰੋਪੜ ਪੁਲਿਸ ਦੇ ਨੋਟਿਸ ਦਾ ਜਵਾਬ ਦੇਵੇਗੀ। ਉਨ੍ਹਾਂ ਨੇ ਖੁਦ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਅਲਕਾ ਲਾਂਬਾ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਵਟਸਐਪ ‘ਤੇ ਇੱਕ ਨਵਾਂ ਨੋਟਿਸ ਭੇਜਿਆ ਹੈ, ਜਿਸ ਅਨੁਸਾਰ ਮੈਨੂੰ 26 ਅਪ੍ਰੈਲ ਦੀ ਬਜਾਏ 27 ਅਪ੍ਰੈਲ ਨੂੰ ਸਵੇਰੇ 10 ਵਜੇ ਰੂਪਨਗਰ ਪੁਲਿਸ ਸਟੇਸ਼ਨ ‘ਚ ਪੇਸ਼ ਹੋਣਾ ਹੈ। ਮੈਂ ਪੁਲਿਸ ਵੱਲੋਂ ਦਿੱਤੇ ਸਮੇਂ ਅਤੇ ਸਥਾਨ ‘ਤੇ ਅੱਜ ਪਹੁੰਚ ਗਈ ਹਾਂ। ਮੈਂ ਇਸ ਸਮੇਂ ਪੰਜਾਬ ਵਿੱਚ ਹਾਂ। ਹੁਣ ਕੱਲ੍ਹ ਸਵੇਰੇ 10 ਵਜੇ ਮੈਂ ਥਾਣਾ ਰੂਪਨਗਰ ਪਹੁੰਚ ਰਹੀ ਹਾਂ।