Corona Virus
ਸ਼੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸਾਰੇ ਸ਼ਰਧਾਲੂਆਂ ਨੂੰ ਕੁਆਰੰਟਾਇਨ ਕੀਤਾ ਜਾਵੇਗਾ

ਤਰਨ ਤਾਰਨ, 28 ਅਪ੍ਰੈਲ: ਸ਼੍ਰੀ ਹਜ਼ੂਰ ਸਾਹਿਬ ‘ਚ ਲਾਕਡਾਉਣ ਕਾਰਨ ਫ਼ਸੇ ਸ਼ਰਧਾਲੂਆਂ ਨੂੰ ਵਾਪਸ ਲਿਆਇਆ ਜਾ ਰਿਹਾ ਹੈ। ਇਨ੍ਹਾਂ ਸ਼ਰਧਾਲੂਆਂ ਵਿਚੋਂ ਜ਼ਿਲ੍ਹਾ ਤਰਨ ਤਾਰਨ ਦੇ 5 ਸ਼ਰਧਾਲੂ ਕੋਰੋਨਾ ਪਾਜ਼ਿਟਿਵ ਪਾਏ ਗਏ ਜਦਕਿ 3 ਸ਼ਰਧਾਲੂ ਕਪੂਰਥਲਾ ਵਿੱਚ ਵੀ ਕੋਰੋਨਾ ਪਾਜ਼ਿਟਿਵ ਪਾਏ ਗਏ। ਕੋਰੋਨਾ ਵਾਇਰਸ ਇਹਨਾਂ ਲੋਕਾਂ ਕਰਕੇ ਸੂਬੇ ‘ਚ ਨਾ ਫੈਲੇ ਇਸਦੇ ਮੱਦੇਨਜ਼ਰ DC ਸਿਵਿਲ ਸਰਜਨਾਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਹਜ਼ੂਰ ਸਾਹਿਬ ਤੋਂ ਪਰਤੇ ਸਾਰੇ ਸ਼ਰਧਾਲੂਆਂ ਨੂੰ ਕੁਆਰੰਟਾਇਨ ਕੀਤਾ ਜਾਵੇ ਅਤੇ ਪੁਰੀ ਜਾਂਚ ਕੀਤੀ ਜਾਵੇ।