Connect with us

National

ਦਿੱਲੀ ਤੋਂ ਕਾਬੁਲ ਜਾਣ ਵਾਲੀਆਂ ਸਾਰੀਆਂ ਉਡਾਣਾਂ ਹੋਇਆਂ ਰੱਦ

Published

on

air india1

ਨਵੀਂ ਦਿੱਲੀ : ਅਫਗਾਨਿਸਤਾਨ ‘ਚ ਤਾਲਿਬਾਨੀ ਕਬਜ਼ੇ ਤੋਂ ਬਾਅਦ ਹਫੜਾ -ਦਫੜੀ ਦਾ ਮਾਹੌਲ ਪੈਦਾ ਹੋ ਗਿਆ ਹੈ। ਸਾਰੇ ਦੇਸ਼ ਆਪਣੇ ਨਾਗਰਿਕਾਂ ਨੂੰ ਕਾਬੁਲ ਤੋਂ ਸੁਰੱਖਿਅਤ ਬਾਹਰ ਕੱਣ ਲਈ ਕੰਮ ਕਰ ਰਹੇ ਹਨ। ਭਾਰਤ ਸਰਕਾਰ ਨੇ ਏਅਰ ਇੰਡੀਆ ਨੂੰ ਕਾਬੁਲ ਤੋਂ ਐਮਰਜੈਂਸੀ ਨਿਕਾਸੀ ਲਈ ਦੋ ਜਹਾਜ਼ਾਂ ਨੂੰ ਸਟੈਂਡਬਾਏ ਰੱਖਣ ਲਈ ਵੀ ਕਿਹਾ ਹੈ। ਏਅਰ ਇੰਡੀਆ ਨੇ ਕਾਬੁਲ ਤੋਂ ਨਵੀਂ ਦਿੱਲੀ ਦੇ ਐਮਰਜੈਂਸੀ ਸੰਚਾਲਨ ਲਈ ਇੱਕ ਟੀਮ ਤਿਆਰ ਕੀਤੀ ਹੈ।

ਇਸ ਦੌਰਾਨ ਖ਼ਬਰ ਹੈ ਕਿ ਏਅਰ ਇੰਡੀਆ ਦੀਆਂ ਦਿੱਲੀ ਤੋਂ ਕਾਬੁਲ ਜਾਣ ਵਾਲੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਪਹਿਲਾਂ ਏਅਰ ਇੰਡੀਆ ਦੀ ਉਡਾਣ 12:30 ਵਜੇ ਉਡਾਣ ਭਰਨੀ ਸੀ ਪਰ ਹੁਣ ਇਸਨੂੰ ਰੱਦ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਏਅਰ ਇੰਡੀਆ ਦੀ ਕਾਬੁਲ ਤੋਂ ਵਾਪਸੀ ਵਾਲੀ ਉਡਾਣ ਐਤਵਾਰ ਸ਼ਾਮ ਨੂੰ 129 ਯਾਤਰੀਆਂ ਨਾਲ ਦਿੱਲੀ ਪਹੁੰਚੀ ਸੀ।

ਅਧਿਕਾਰੀਆਂ ਨੇ ਦੱਸਿਆ ਕਿ ਏਆਈ -243 ਫਲਾਈਟ ਨੇ ਦਿੱਲੀ ਤੋਂ ਦੁਪਹਿਰ 1.45 ਵਜੇ (ਭਾਰਤੀ ਸਮੇਂ) ਦੇ ਅਨੁਸਾਰ ਉਡਾਣ ਭਰੀ ਸੀ ਅਤੇ ਉਸ ਨੂੰ ਕਾਬੁਲ ਹਵਾਈ ਅੱਡੇ ਦੇ ਆਲੇ-ਦੁਆਲੇ ਲਗਭਗ ਇੱਕ ਘੰਟਾ ਸਫਰ ਕਰਨਾ ਪਿਆ ਕਿਉਂਕਿ ਇਸ ਨੂੰ ਏਅਰ ਟ੍ਰੈਫਿਕ ਕੰਟਰੋਲ (ਏਟੀਸੀ) ਤੋਂ ਲੈਂਡ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ,ਐਤਵਾਰ ਨੂੰ ਏਆਈ -243 ਦੀ ਆਮ ਉਡਾਣ ਦੀ ਮਿਆਦ ਇੱਕ ਘੰਟਾ ਅਤੇ ਚਾਲੀ ਮਿੰਟ ਦੀ ਬਜਾਏ ਲਗਭਗ ਦੋ ਘੰਟੇ ਅਤੇ ਪੰਜਾਹ ਮਿੰਟ ਸੀ।