Connect with us

Punjab

ਸਾਰੇ ਸਿਆਸੀ ਲੀਡਰ 4 ਜੂਨ ਨੂੰ ਇਸ ਗੱਲ ਦਾ ਰੱਖਿਓ ਧਿਆਨ

Published

on

PUNJAB : ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲ਼ੋਂ ਅਪੀਲ ਕੀਤੀ ਗਈ, ਜਿਸ ਵਿੱਚ ਉਨ੍ਹਾਂ ਵੱਲੋਂ ਚੱਲ ਰਹੇ ਜੂਨ 1984 ਘੱਲੂਘਾਰਾ ਸ਼ਹੀਦੀ ਹਫ਼ਤੇ ਦਾ ਜ਼ਿਕਰ ਕੀਤਾ ਗਿਆ ਹੈ। ਅਪੀਲ ਵਿੱਚ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਹੋਰ ਕੀ ਕਿਹਾ ਗਿਆ|

ਜੂਨ 1984 ਘੱਲੂਘਾਰਾ ਸ਼ਹੀਦੀ ਹਫ਼ਤੇ ਦੇ ਚਲਦਿਆਂ ਇਨ੍ਹਾਂ ਦਿਹਾੜਿਆਂ ਪ੍ਰਤੀ ਸਿੱਖਾਂ ਭਾਵਨਾਵਾਂ ਦੇ ਮੱਦੇਨਜ਼ਰ 4 ਜੂਨ ਨੂੰ ਲੋਕ ਸਭਾ ਚੋਣਾਂ ਦੇ ਨਤੀਜਿਆਂ ਮਗਰੋਂ ਜਿੱਤਣ ਵਾਲੇ ਉਮੀਦਵਾਰ ਢੋਲ-ਢਮੱਕੇ ਨਾਲ ਜਾਂ ਸਪੀਕਰ ਲਗਾ ਕੇ ਖੁਸ਼ੀ ਦਾ ਜਸ਼ਨ ਬਿਲਕੁਲ ਨਾ ਕਰਨ। ਗੁਰੂ ਘਰ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਜ਼ਰੂਰ ਕਰਨ|

ਚੋਣ ਨਤੀਜਿਆਂ ’ਚ ਜਸ਼ਨ ਨਾ ਮਨਾਏ ਜਾਣ- ਜਥੇਦਾਰ ਗਿਆਨੀ ਰਘਬੀਰ ਸਿੰਘ
ਸਪੀਕਰ ਲਾ ਕੇ, ਢੋਲ ਵਜਾ ਕੇ ਖ਼ੁਸ਼ੀ ਨਾ ਮਨਾਈ ਜਾਵੇ- ਜਥੇਦਾਰ
ਜੂਨ 1984, ਘੱਲੂਘਾਰਾ ਤੇ ਸ਼ਹੀਦੀ ਹਫ਼ਤੇ ਕਾਰਨ ਕੀਤੀ ਅਪੀਲ
ਗੁਰੂ ਘਰ ਨਤਮਸਤਕ ਹੋ ਕੇ ਸ਼ੁਕਰਾਨਾ ਜ਼ਰੂਰ ਕਰਨ- ਜਥੇਦਾਰ