Corona Virus
ਆਪ ਵਿਧਾਇਕ ਅਮਨ ਅਰੋੜਾ ਨੇ ਸੀਐਮ ਨੂੰ ਤਨਖਾਹ ‘ਚ 30% ਕਟੌਤੀ ਕੁਰਨ ਲਈ ਲਿਖਿਆ ਪੱਤਰ
ਆਮ ਆਦਮੀ ਪਾਰਟੀ ਦੇ MLA ਅਮਨ ਅਰੋੜਾ ਨੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਪੱਤਰ ਰਾਹੀਂ ਇਹ ਨਿਵੇਦਨ ਕੀਤਾ ਹੈ ਕਿ ਕੋਰੋਨਾ ਵਾਇਰਸ ਕਾਰਨ ਜੋ ਹਲਾਤ ਬਣੇ ਹੋਏ ਨੇ ਉਹਨਾਂ ਨੂੰ ਵੇਖਦਿਆਂ ਗਰੀਬ ਲੋੜਵੰਦਾਂ ਨੂੰ 2 ਵਕਤ ਦੀ ਰੋਟੀ ਲਈ ਜੂਝਣਾ ਪੈ ਰਿਹਾ ਹੈ। ਡਾਕਟਰ ‘ਤੇ ਸਿਹਤ ਕਾਮੇ ਬਿਨਾਂ ਸਹੂਲਤਾਂ ਅਤੇ ਬਚਾਅ ਸਾਜੋ ਸਾਮਾਨ ਦੇ ਅੱਗੇ ਹੋ ਕੇ ਲੜਾਈ ਲੜ ਰਹੇ ਹਨ, ਵਪਾਰ ਬੰਦ ਹੋਣ ਕਰਨ ਵਪਾਰੀ ਵਰਗ ਅਤੇ ਪੰਜਾਬ ਸਰਕਾਰ ਲਈ ਆਉਣ ਵਾਲੇ ਸਮੇਂ ਵਿੱਚ ਵਿੱਤੀ ਸੰਕਟ ਨਾਲ ਜੂਝਣ ਦੀ ਸਥਿਤੀ ਬਣਦੀ ਤਹਿ ਹੈ, ਉੱਥੇ ਲੋਕ ਨੁਮਾਇੰਦਾ ਹੋਣ ਨਾਤੇ ਆਪਣਾ ਸਭ ਦਾ ਅੱਗੇ ਹੋ ਕੇ ਇਸ ਯੱਗ ਵਿੱਚ ਕੁਝ ਨਾ ਕੁਝ ਹਿਸਾ ਪਾਉਣ ਦਾ ਫਰਜ਼ ਵੀ ਬਣਦਾ ਹੈ। ਇਸ ਲਈ ਬੇਨਤੀ ਹੈ ਕਿ ਮੌਜੂਦਾ ਵਿੱਤੀ ਸਾਲ 2020-2021 ਲਈ ਮੇਰੀ ਵਿਧਾਇਕ ਵਜੋਂ ਤਨਖ਼ਾਹ 30% ਕੱਟ ਕੇ ਦਿੱਤੀ ਜਾਵੇ।