National
ਅਮਿਤ ਸ਼ਾਹ ਅੱਜ ਅੰਡੇਮਾਨ-ਨਿਕੋਬਾਰ ‘ਚ ਲਹਿਰਾਉਣਗੇ ਤਿਰੰਗਾ, ਸੁਭਾਸ਼ ਚੰਦਰ ਬੋਸ ਦੀ ਜਯੰਤੀ ‘ਤੇ ਜਨ ਸਭਾ ਨੂੰ ਕਰਨਗੇ ਸੰਬੋਧਨ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 126ਵੀਂ ਜਯੰਤੀ ਦੇ ਮੌਕੇ ‘ਤੇ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ‘ਚ ਤਿਰੰਗਾ ਲਹਿਰਾਉਣਗੇ। ਸ਼ਾਹ ਅੰਡੇਮਾਨ-ਨਿਕੋਬਾਰ ਦੇ ਦੋ ਦਿਨਾਂ ਦੌਰੇ ‘ਤੇ ਐਤਵਾਰ ਦੇਰ ਰਾਤ ਇੱਥੇ ਪਹੁੰਚੇ। ਅਧਿਕਾਰੀਆਂ ਨੇ ਦੱਸਿਆ ਕਿ ਨੇਤਾ ਜੀ ਨੇ 30 ਦਸੰਬਰ 1943 ਨੂੰ ਇੱਥੇ ਜਿਮਖਾਨਾ ਮੈਦਾਨ ‘ਤੇ ਰਾਸ਼ਟਰੀ ਝੰਡਾ ਲਹਿਰਾਇਆ ਸੀ ਅਤੇ ਸ਼ਾਹ ਅੱਜ ਉਸੇ ਸਥਾਨ ‘ਤੇ ਝੰਡਾ ਲਹਿਰਾਉਣਗੇ।
ਅਧਿਕਾਰੀਆਂ ਨੇ ਕਿਹਾ ਕਿ ਉਹ ਜਨਤਕ ਪ੍ਰੋਗਰਾਮਾਂ ਤੋਂ ਬਾਅਦ ਸਥਾਨਕ ਭਾਜਪਾ ਇਕਾਈ ਦੀ ਕੋਰ ਕਮੇਟੀ ਨਾਲ ਮੀਟਿੰਗ ਕਰਨਗੇ। ਕੇਂਦਰੀ ਗ੍ਰਹਿ ਮੰਤਰੀ ਨੇ ਆਖਰੀ ਵਾਰ 2021 ਵਿੱਚ ਪੋਰਟ ਬਲੇਅਰ ਦਾ ਦੌਰਾ ਕੀਤਾ ਸੀ। ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ‘ਤੇ ਜਾਪਾਨ ਦਾ ਕਬਜ਼ਾ ਸੀ ਅਤੇ 29 ਦਸੰਬਰ 1943 ਨੂੰ ਰਸਮੀ ਤੌਰ ‘ਤੇ ਨੇਤਾ ਜੀ ਦੀ ਆਜ਼ਾਦ ਹਿੰਦ ਸਰਕਾਰ ਨੂੰ ਸੌਂਪ ਦਿੱਤਾ ਗਿਆ ਸੀ।