Uncategorized
ਅਮਿਤਾਭ ਬੱਚਨ ਨੇ ਕੋਰੋਨਾ ਟੈਸਟ ਨੈਗੇਟਿਵ ਆਉਣ ਨੂੰ ਦੱਸਿਆ ਅਫ਼ਵਾਹ
23 ਜੁਲਾਈ : ਨਿੱਜੀ ਟੀਵੀ ਚੈਨਲਾਂ ‘ਤੇ ਅਮਿਤਾਭ ਬੱਚਨ ਦੀ ਕੋਰੋਨਾ ਰਿਪੋਰਟ ਨੂੰ ਨੈਗੇਟਿਵ ਘੋਸ਼ਿਤ ਕੀਤਾ ਗਿਆ ਸੀ। ਜਿਸਨੂੰ ਖਾਰਿਜ ਕਰਦੇ ਹੋਏ ਖੁਦ ਅਮਿਤਾਭ ਬੱਚਨ ਨੇ ਦੱਸਿਆ ਕਿ ਓਹਨਾ ਬਾਰੇ ਕੋਰੋਨਾ ਟੈਸਟ ਰਿਪੋਰਟ ਨੇਗੇਟਿਵ ਆਉਣ ਦੀ ਖਬਰ ਅਫਵਾਹ ਹੈ। ਦੱਸ ਦਈਏ ਅਮਿਤਾਭ ਬੱਚਨ ਅਜੇ ਵੀ ਕੋਰੋਨਾ ਦੀ ਲਪੇਟ ਵਿਚ ਹਨ ਅਤੇ ਜੇਰੇ ਇਲਾਜ ਹਨ। ਅਮਿਤਾਭ ਬੱਚਨ ਦੀ ਕੋਰੋਨਾ ਰਿਪੋਰਟ ਆਉਣ ਤੋਂ ਬਾਅਦ ਉਨ੍ਹਾਂ ਦੇ ਬੇਟੇ ਅਮਿਤਾਭ ਬੱਚਨ ਦੀ ਕੋਰੋਨਾ ਰਿਪੋਰਟ ਵੀ ਪਾਜ਼ਿਟਿਵ ਆਈ ਸੀ ਅਤੇ ਜਿਸਦੇ ਬਾਅਦ ਅਭਿਸ਼ੇਕ ਬੱਚਨ ਦੀ ਪਤਨੀ ਐਸ਼ਵਰਿਆ ਰਾਏ ਬੱਚਨ ਦੇ ਨਾਲ ਇਨ੍ਹਾਂ ਦੀ ਧੀ ਅਰਾਧਿਆ ਬੱਚਨ ਦੀ ਕੋਰੋਨਾ ਰਿਪੋਰਟ ਵੀ ਪਾਜ਼ਿਟਿਵ ਪਾਈ ਗਈ ਸੀ ਜਿਸਦੇ ਬਾਅਦ ਅਭਿਸ਼ੇਕ ਬੱਚਨ ਅਤੇ ਅਮਿਤਾਭ ਬੱਚਣ ਨੂੰ ਮੁੰਬਈ ਦੇ ਨਾਨਾਵਤੀ ਹਸਪਤਾਲ ਵਿਚ ਭਰਤੀ ਕੀਤਾ ਗਿਆ ਸੀ ਤੇ ਹੁਣ ਵੀ ਜੇਰੇ ਇਲਾਜ ਹਨ ਅਤੇ ਐਸ਼ਵਰਿਆ ਸਮੇਤ ਉਸਦੀ ਧੀ ਨੂੰ ਘਰ ਦੇ ਵਿਚ ਇਕਾਂਤਵਾਸ ਕੀਤਾ ਗਿਆ ਸੀ ਜਿਸਦੇ ਬਾਅਦ ਐਸ਼ਵਰਿਆ ਦੀ ਹਾਲਤ ਵਿਗੜ ਗਈ ਜਿਸਨੂੰ ਫੌਰਨ ਹਸਪਤਾਲ ਭਰਤੀ ਕੀਤਾ ਸੀ ਪਰ ਹੁਣ ਹਾਲਤ ਵਿਚ ਸੁਧਾਰ ਹੈ।