Connect with us

National

ਅਮਿਤਾਭ ਬਚਨ ਦੇ ਫਿਲਮ ਦੀ ਸ਼ੂਟਿੰਗ ਦੌਰਾਨ ਲੱਗੀਆਂ ਗੰਭੀਰ ਸੱਟਾਂ

Published

on

ਅਮਿਤਾਭ ਬਚਨ ਦੇ ਫੈਨਜ਼ ਲਈ ਮਾੜੀ ਖ਼ਬਰ ਹੈ ,ਪ੍ਰਸ਼ੰਸਕਾਂ ਨੂੰ ਜਾਣ ਕੇ ਦੁੱਖ ਹੋਵੇਗਾ ਕਿ ਸ਼ੂਟਿੰਗ ਦੌਰਾਨ ਬਾਲੀਵੁੱਡ ਦੇ ਬਿੱਗ ਬੀ ਯਾਨੀ ਕੇ ਅਮਿਤਾਬ ਬਚਨ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਏ ਹਨ ‘ਤੇ ਅਮਿਤਾਭ ਨੂੰ ਸੱਟ ਵੀ ਲੱਗ ਗਈ ਹੈ। ਉਨਾਂ ਦੀ ਪਸਲੀਆਂ ‘ਤੇ ਸੱਟ ਲੱਗਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ,, ‘ਤੇ ਦੱਸਿਆ ਜਾ ਰਿਹਾ ਕਿ ਉਨਾਂ ਨੂੰ ਸਾਂਹ ਲੈਣ ‘ਚ ਵੀ ਤਕਲੀਫ ਹੈ, ਇਹ ਜਾਣਕਾਰੀ ਅਦਾਕਾਰ ਵੱਲੋਂ ਆਪਣੇ ਬਲਾਗ ਰਾਹੀਂ ਪ੍ਰਸ਼ੰਸ਼ਕਾਂ ਨਾਲ ਸਾਂਝੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੈਦਰਾਬਾਦ ‘ਚ ਸ਼ੂਟਿੰਗ ਦੌਰਾਨ ਉਨ੍ਹਾਂ ਨਾਲ ਹਾਦਸਾ ਹੋ ਗਿਆ ਸੀ। ਦੱਸ ਦੇਈਏ ਕਿ ਅਮਿਤਾਭ ਹੈਦਰਾਬਾਦ ਵਿੱਚ ਆਪਣੀ ਫਿਲਮ ‘ਪ੍ਰੋਜੈਕਟ ਕੇ’ ਲਈ ਇੱਕ ਐਕਸ਼ਨ ਸੀਨ ਦੀ ਸ਼ੂਟਿੰਗ ਕਰ ਰਹੇ ਸਨ ਜਦੋਂ ਉਨ੍ਹਾਂ ਨੂੰ ਸੱਟ ਲੱਗ ਗਈ ਜਿਸ ਵਿੱਚ ਉਨ੍ਹਾਂ ਦੀਆਂ ਪਸਲੀਆਂ ਨੂੰ ਨੁਕਸਾਨ ਪਹੁੰਚਿਆ ਦੱਸਿਆ ਜਾ ਰਿਹਾ ।

ਉਹ ਮੁੰਬਈ ‘ਚ ਆਰਾਮ ਕਰ ਰਹੇ ਹਨ। ਮੈਗਾਸਟਾਰ ਅਮਿਤਾਭ ਬੱਚਨ ਵਲੋਂ ਖੁਦ ਆਪਣੇ ਬਲਾਗ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਆਪਣੀ ਸਿਹਤ ਬਾਰੇ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਹੈ ਕਿ ਉਹ ਫਿਲਹਾਲ ਠੀਕ ਹਨ । ਉਨਾਂ ਨੇ ਦੱਸਿਆ ਕਿ ਉਹ ਦਰਦ ਮਹਿਸੂਸ ਕਰ ਰਹੇ ਨੇ ਅਤੇ ਹਿੱਲਣ ਜੁੱਲਣ ਵਿੱਚ ਪਰੇਸ਼ਾਨੀ ਆ ਰਹੀ ਹੈ ‘ਤੇ ਦਰਦ ਹੋ ਰਿਹਾ ਹੈ। ਫਿਲਹਾਲ ਅਮਿਤਾਭ ਬੱਚਨ ਦੇ ਸਰੀਰ ‘ਤੇ ਪੱਟੀ ਬੰਨ੍ਹੀ ਹੋਈ ਹੈ ਅਤੇ ਡਾਕਟਰਾਂ ਦੀ ਨਿਗਰਾਨੀ ‘ਚ ਉਨ੍ਹਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਫਿਲਹਾਲ ਫਿਲਮ ਦੀ ਸ਼ੂਟਿੰਗ ਰੱਦ ਕਰ ਦਿੱਤੀ ਗਈ ਹੈ ਅਤੇ ਉਹ ਫਿਲਹਾਲ ਮੁੰਬਈ ‘ਚ ਆਰਾਮ ਕਰ ਰਹੇ ਹਨ, ਪਰ ਸੱਟ ਕਾਰਨ ਕਿਸੇ ਨੂੰ ਮਿਲ ਨਹੀਂ ਸਕਣਗੇ।