Punjab
BREAKING: ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ,ਜੱਗੂ ਭਗਵਾਨਪੁਰੀਏ ਗੈਂਗ ਦੇ ਮੈਂਬਰਾਂ ਕੋਲੋਂ 10 ਪਿਸਤੌਲ ਕੀਤੇ ਬਰਾਮਦ

29 ਨਵੰਬਰ 2023: ਅੰਮ੍ਰਿਤਸਰ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਿਲ ਹੋਈ ਹੈ| ਦੱਸ ਦੇਈਏ ਕਿ ਜੱਗੂ ਭਗਵਾਨਪੁਰੀਏ ਗੈਂਗ ਦੇ ਮੈਂਬਰਾਂ ਕੋਲੋਂ 10 ਪਿਸਤੌਲ ਬਰਾਮਦ ਕੀਤੇ ਗਏ ਹਨ| ਵੱਡੀ ਗੱਲ ਹੈ ਕਿ ਫੜਿਆ ਗਿਆ ਜਸਪ੍ਰੀਤ ਸਿੰਘ ਉਰਫ ਜੱਸੀ ਸਿਰਫ ਤੇ ਸਿਰਫ 19 ਸਾਲਾਂ ਦਾ ਨੌਜਵਾਨ ਹੈ ਇਸੇ ਦੇ ਨਾਲ ਸੱਤ ਵਿਅਕਤੀਆਂ ਨੂੰ ਹੋਰ ਕਾਬੂ ਕੀਤਾ ਗਿਆ ਜੋ ਕਿ ਛੋਟੀ ਉਮਰ ਦੇ ਨੌਜਵਾਨ ਹਨ|
ਮਿਲੀ ਜਾਣਕਾਰੀ ਅਨੁਸਾਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੱਧਿਆ ਪ੍ਰਦੇਸ਼ ਤੋਂ ਪਿਸਤੌਲ ਲਿਆ ਕੇ ਪੰਜਾਬ ਚ ਸਪਲਾਈ ਕੀਤੇ ਜਾਂਦੇ ਸਨ।ਪੁਲਿਸ ਦੇ ਵੱਲੋਂ ਇੱਕ ਵੱਡਾ ਸਮਗਲਿੰਗ ਦਾ ਨੈਕਸਿਸ ਤੋੜਿਆ ਗਿਆ ਹੈ|ਫੜੇ ਗਏ ਵਿਅਕਤੀ ਦੀ ਪਹਿਛਾਣ ਅੰਮ੍ਰਿਤਸਰ ਦੇ ਰਹਿਣ ਵਾਲੇ ਜਸਪ੍ਰੀਤ ਸਿੰਘ ਉਰਫ ਜੱਸੀ ਦੇ ਨਾਂ ਵਜੋਂ ਹੋਈ ਜੋ ਕਿ ਸ਼ਹੀਦ ਊਧਮ ਸਿੰਘ ਨਗਰ ਦਾ ਰਹਿਣ ਵਾਲਾ ਹੈ।ਪੁਲਿਸ ਨੇ 32 ਬੋਰ ਦੇ 10 ਪਿਸਤੌਲ ਬਰਾਮਦ ਕੀਤੇ ਅਤੇ ਇੱਕ ਪਲਟੀਨਾ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ।
ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਜੱਸੀ ਕੋਲੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਕਿਉਂਕਿ ਇਹ ਇੱਕ ਵੱਡਾ ਨੈਟਵਰਕ ਚਲਾ ਰਿਹਾ ਸੀ। ਉਸੇ ਦੀ ਨਿਸ਼ਾਨਦੇਹੀ ਦੇ ਉੱਤੇ ਕਈ ਗਿਰਿਫਤਾਰੀਆਂ ਹੋਰ ਹੋਣਗੀਆਂ |ਅੰਮਿਤਸਰ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਥਾਣਾ ਮਕਬੂਲ ਪੁਰਾ ਦੀ ਪੁਲੀਸ ਵੱਲੋਂ ਉਸ ਨੂੰ ਕਾਬੂ ਕੀਤਾ ਗਿਆ|
ਪੁਲਿਸ ਕਮਿਸ਼ਨਰ ਨੇ ਦੱਸਿਆ ਸੀ ਕਿ ਇਹਦੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਤੇ ਕੁਝ ਮਹੀਨੇ ਪਹਿਲਾਂ ਹੀ ਜੇਲ ਤੋਂ ਜਮਾਨਤ ਤੇ ਬਾਹਰ ਆਇਆ ਸੀ| ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜੇਲ ਦੇ ਵਿੱਚ ਹੀ ਇਹ ਅੰਦਰ ਗੰਗਸਟਰਾਂ ਦੇ ਨੈਟਵਰਕ ਵਿੱਚ ਰਿਹਾ| ਇਸ ਨੂੰ ਬਾਹਰੋਂ ਵੀ ਹਵਾਲਾ ਦੇ ਪੈਸੈ ਆਉਦੇ ਸਨ|
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਿੱਛਲੇ ਦਿਨੀਂ ਦਰਬਾਰ ਸਾਹਿਬ ਦੇ ਬਾਹਰ ਜੌ ਫੋਟੋਗਰਾਫ਼ਰ ਦੇ ਨਾਲ ਕੁੱਟਮਾਰ ਕੀਤੀ ਗਈ ਸੀ ਉਸਦੇ ਵਿੱਚ ਇਨ੍ਹਾਂ ਦਾ ਵੀ ਸੰਬੰਧ ਹੈ| ਓਹਨਾ ਕਿਹਾ ਕਿ ਥਾਣਾ ਬੀ ਡਵੀਜ਼ਨ ਨੇ ਇਰਾਦਾ ਕਤਲ ਵਿੱਚ ਲੋੜੀਂਦੇ 06 ਸੰਗੀਨ ਅਧਰਾਧੀਆਂ ਨੂੰ ਵਾਰਦਾਤ ਸਮੇਂ ਵਰਤੇ ਹਥਿਆਰਾ ਸਮੇਤ ਕਾਬੂ ਕੀਤਾ ਹੈ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਦੋਸ਼ੀ ਗੌਤਮ ਸ਼ਰਮਾ ਪਾਸੋਂ 01 ਪਿਸਟਲ .32 ਬੋਰ ਸਮੇਤ 05 ਰੌਂਦ, ਦੋਸੀ ਦਾਨਿਸ ਸੇਠੀ ਪਾਸੋਂ 01 ਪਿਸਟਲ .30 ਬੋਰ ਸਮੇਤ 05 ਰੌਂਦ, ਅਤੇ ਦੋਸੀ ਆਦੀ ਸਿਆਲ ਪਾਸੋਂ ਦਾਤਰ ਬ੍ਰਾਮਦ ਕੀਤਾ ਗਿਆ ਹੈ।
ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਬਾਹਰ ਹੈਰੀਟੇਜ ਅਸਟੇਟ ਪਰ ਫੋਟੋਆ ਸ਼ੂਟ ਕਰਨ ਨੂੰ ਲੈ ਕੇ ਪੁਰਾਣੀ ਰੰਜਿਸ ਰੱਖਦਿਆ ਹੋਇਆ 06 ਵਿਅਕਤੀਆਂ ਵੱਲੋਂ ਪਿਸਤੌਲ ਤੇ ਦਾਤਰ ਨਾਲ ਉਸਤੇ ਮਾਰ ਦੇਣ ਦੀ ਨੀਅਤ ਨਾਲ ਸਿੱਧੀਆ ਗੋਲੀਆਂ ਚਲਾਈਆ ਜੋ ਇਕ ਗੋਲੀ ਮੁਦੱਈ ਸੂਜਲ ਦੇ ਸੱਜੇ ਪੱਟ ਤੇ ਲੱਗੀ।
ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੇ ਦੱਸਿਆ ਕਿ ਪੁਲਿਸ ਟੀਮ ਵੱਲੋਂ ਮੁਕੱਦਮਾਂ ਵਿੱਚ ਲੋਂੜੀਂਦੇ ਦੋਸ਼ੀਆਂ ਨੂੰ ਕਾਂਗੜਾ (ਹਿਮਾਚਲ ਪ੍ਰਦੇਸ) ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿੰਨਾਂ ਦੀ ਪਹਿਚਾਣ 1) ਕਾਰਤਿਕ ਸੇਠੀ, 2) ਦਾਨਿਸ ਸੇਠੀ ਪੁੱਤਰਾਨ ਸੁਰੇਸ ਕੁਮਾਰ ਸੋਠੀ ਵਾਸੀਆਂਨ ਗਲੀ ਕੰਬੋਅ, ਲੱਕੜ ਮੰਡੀ, ਅਮ੍ਰਿਤਸਰ, 3) ਆਦੀ ਸਿਆਲ ਪੁੱਤਰ ਸੁਰਿੰਦਰ ਸਿਆਲ ਵਾਸੀ ਭੂਸਨਪੁਰਾ, ਹਾਲ ਕੋਟ ਮਿੱਤ ਸਿੰਘ, 4) ਗੌਤਮ ਧਰਮਾ ਪੁੱਤਰ ਅਸੋਕ ਕੁਮਾਰ ਵਾਸੀ ਗਲੀ ਫੱਟ ਵਾਲੀ, ਚੌਕ ਭੌੜੀ ਵਾਲਾ, ਅਮ੍ਰਿਤਸਰ, 5) ਨਿਤਨ ਚੌਧਰੀ ਉਰਫ ਬੁੱਢਾ ਪੁਤਰ ਸਤਪਾਲ ਸਿੰਘ ਵਾਸੀ ਭੂਸਨਪੁਰਾ ਅਮ੍ਰਿਤਸਰ ਅਤੇ 6) ਬੌਬੀ ਸਿੰਘ ਪੁਤਰ ਦਮਨ ਸਿੰਘ ਵਾਸੀ ਪਿੰਡ ਤਲਵੰਡੀ ਸਾਧੂ ਮਹੱਲਾ ਡਿੱਖਾ ਵਾਲਾ ਬਠਿੰਡਾ ਵਜੋਂ ਹੋਈ ਹੈ।