Punjab
ਅਮੂਲ ਅਤੇ ਵੇਰਕਾ
ਨਵੀਂ ਦਿੱਲੀ: ਅਮੂਲ ਅਤੇ ਵੇਰਕਾ ਨੇ ਦੇਸ਼ ਭਰ ਵਿਚ ਆਪਣੇ ਦੁੱਧ ਦੀਆਂ ਕੀਮਤਾਂ ਵਿਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਵਧੀਆਂ ਕੀਮਤਾਂ ਅੱਜ 1 ਮਾਰਚ ਤੋਂ ਲਾਗੂ ਹੋਣਗੀਆਂ। ਕੰਪਨੀ ਮੁਤਾਬਕ ਇਸ ਵਾਧੇ ਤੋਂ ਬਾਅਦ ਅਹਿਮਦਾਬਾਦ ਅਤੇ ਸੌਰਾਸ਼ਟਰ ਦੇ ਬਾਜ਼ਾਰਾਂ ‘ਚ ਅਮੂਲ ਗੋਲਡ ਦੁੱਧ ਦੀ ਕੀਮਤ 60 ਰੁਪਏ ਪ੍ਰਤੀ ਲੀਟਰ, ਅਮੂਲ ਫਰੈਸ਼ ਮਿਲਕ 48 ਰੁਪਏ ਪ੍ਰਤੀ ਲੀਟਰ ਅਤੇ ਅਮੂਲ ਸ਼ਕਤੀ 54 ਰੁਪਏ ਪ੍ਰਤੀ ਲੀਟਰ ਹੋ ਜਾਵੇਗੀ।
ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਐਸੋਸੀਏਸ਼ਨ ਨੇ ਇਕ ਸਾਲ ਪੂਰਾ ਹੋਣ ਤੋਂ ਪਹਿਲਾਂ ਹੀ ਦੂਜੀ ਵਾਰ ਦੁੱਧ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ ਜੁਲਾਈ 2021 ਵਿਚ ਦੁੱਧ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਗਿਆ ਸੀ। ਹੁਣ ਕਰੀਬ 7 ਮਹੀਨੇ 27 ਦਿਨਾਂ ਬਾਅਦ ਕੀਮਤਾਂ ਵਧਾਈਆਂ ਜਾ ਰਹੀਆਂ ਹਨ। ਕੰਪਨੀ ਨੇ ਕਿਹਾ ਕਿ ਇਹ ਵਾਧਾ ਉਤਪਾਦਨ ਲਾਗਤ ਵਧਣ ਕਾਰਨ ਕੀਤਾ ਜਾ ਰਿਹਾ ਹੈ। ਵਧੀਆਂ ਹੋਈਆਂ ਕੀਮਤਾਂ ਸੋਨਾ, ਤਾਜ਼ਾ, ਸ਼ਕਤੀ, ਟੀ-ਸਪੈਸ਼ਲ ਦੇ ਨਾਲ-ਨਾਲ ਗਾਂ ਅਤੇ ਮੱਝ ਦੇ ਦੁੱਧ ਸਮੇਤ ਅਮੂਲ ਦੁੱਧ ਦੇ ਸਾਰੇ ਬ੍ਰਾਂਡਾਂ ‘ਤੇ ਲਾਗੂ ਹੋਣਗੀਆਂ।