Connect with us

Punjab

SAD NEWS: AC ਲਗਾ ਕੇ ਸੁੱਤੇ ਪਰਿਵਾਰ ਨਾਲ ਵਾਪਰਿਆ ਹਾਦਸਾ,ਦਾਦੀ ਪੋਤੇ ਦੀ ਹੋਈ ਮੌ+ਤ

Published

on

SAD NEWS: AC ਲਗਾ ਕੇ ਸੁੱਤੇ ਪਰਿਵਾਰ ਨਾਲ ਵਾਪਰਿਆ ਹਾਦਸਾ,ਦਾਦੀ ਪੋਤੇ ਦੀ ਹੋਈ ਮੌ+ਤ

ਫਾਜ਼ਿਲਕਾ 17ਅਗਸਤ 2023

ਸੁਰਿੰਦਰ ਗੋਇਲ

ਜ਼ਿਲ੍ਹਾ ਫਾਜ਼ਿਲਕਾ ਦੀ ਮੰਡੀ ਅਰਨੀਵਾਲਾ ਵਿੱਚ ਅੱਜ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਿਆ। ਜਿੱਥੇ ਕਮਰੇ ਦੀ ਛੱਤ ਡਿੱਗਣ ਕਾਰਨ ਹਾਦਸੇ ਵਿੱਚ ਦਾਦੀ ਪੋਤੇ ਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਇੱਥੇ ਪਰਿਵਾਰ ਦੇ 4 ਮੈਂਬਰ ਏ.ਸੀ. ਲਗਾ ਇਕੋ ਹੀ ਕਮਰੇ ਵਿੱਚ ਸੌਂ ਰਹੇ ਸਨ। ਘਰ ਦਾ ਮਾਲਕ ਰਜਤ ਕੁਮਾਰ ਰਾਤ ਕਰੀਬ 1 ਵਜੇ ਬਾਥਰੂਮ ਜਾਣ ਲਈ ਉਠਿਆ ਤਾਂ ਅਚਾਨਕ ਕਮਰੇ ਦੀ ਛੱਤ ਡਿੱਗ ਗਈ, ਜਿਸ ਵਿਚ ਉਸ ਦੀ ਮਾਂ ਅਤੇ 5 ਸਾਲਾ ਬੱਚਾ ਮਲਬੇ ਹੇਠ ਆ ਗਏ। ਰਜਤ ਦੀ ਪਤਨੀ ਵੀ ਉਸੇ ਕਮਰੇ ਵਿੱਚ ਮੌਜੂਦ ਸੀ ਪਰ ਸੱਟ ਲੱਗਣ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ।

ਰਜਤ ਦੇ ਚਾਚੇ ਦੇ ਲੜਕੇ ਵਿੱਕੀ ਨੇ ਦੱਸਿਆ ਕਿ ਉਸ ਨੂੰ ਗੁਆਂਢੀਆਂ ਨੇ ਫੋਨ ਕਰ ਕੇ ਬੁਲਾਇਆ, ਕਿ ਕਮਰੇ ਦੀ ਛੱਤ ਡਿੱਗ ਗਈ ਹੈ। ਮੌਕੇ ‘ਤੇ ਉਹ ਆਪਣੀ ਮਾਸੀ ਅਤੇ ਭਤੀਜੇ ਨੂੰ ਫਾਜ਼ਿਲਕਾ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।